ਬਰਨਾਲਾ, 20 ਦਸੰਬਰ ਸਰਕਾਰੀ ਹਾਈ ਸਕੂਲ ਜੁਮਲਾ ਮੱਖਣ ਬਰਨਾਲਾ ਵਿਖੇ ਚੱਲ ਰਹੀਆਂ 66ਵੀਆਂ ਪੰਜਾਬ ਰਾਜ ਸਕੂਲ ਖੇਡਾਂ ਤਹਿਤ ਲੜਕੀਆਂ ਦੇ ਸ਼ਤਰੰਜ (ਸ਼ਤਰੰਜ) ਮੁਕਾਬਲਿਆਂ ਦੇ ਦੂਜੇ ਦਿਨ ਇੰਚਾਰਜ ਵੂਮੈਨ ਸੈੱਲ ਬਰਨਾਲਾ ਇੰਸਪੈਕਟਰ ਜਸਵਿੰਦਰ ਕੌਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰ.) ਰੇਨੂੰ ਬਾਲਾ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਬਰਨਾਲਾ ਸਰਬਜੀਤ ਸਿੰਘ ਤੂਰ ਦੀ ਅਗਵਾਈ ਹੇਠ ਅੱਜ ਹੋਏ ਇਸ ਟੂਰਨਾਮੈਂਟ ਦੌਰਾਨ ਜਲੰਧਰ ਨੇ ਫਿਰੋਜ਼ਪੁਰ, ਮੋਗਾ ਨੇ ਪਟਿਆਲਾ, ਸੰਗਰੂਰ ਨੇ ਮਾਨਸਾ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਜਿੱਤ ਪ੍ਰਾਪਤ ਕੀਤੀ। ਅੰਡਰ 17 ਸਾਲ ਵਿੱਚ ਲੁਧਿਆਣਾ ਨੇ ਫਰੀਦਕੋਟ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ, ਜਲੰਧਰ ਨੇ ਐਸ.ਏ.ਐਸ ਨਗਰ, ਲੁਧਿਆਣਾ ਨੇ ਮੋਗਾ ਨੂੰ ਅਤੇ ਪਟਿਆਲਾ ਨੇ ਸ੍ਰੀ ਮੁਕਤਸਰ ਸਾਹਿਬ ਨੂੰ, ਜਲੰਧਰ ਨੇ ਬਠਿੰਡਾ ਨੂੰ, ਫਾਜ਼ਿਲਕਾ ਨੇ ਬਰਨਾਲਾ ਨੂੰ, ਪਟਿਆਲਾ ਨੇ ਲੁਧਿਆਣਾ ਨੇ ਅਤੇ ਸੰਗਰੂਰ ਨੇ ਮਾਨਸਾ ਨੂੰ ਹਰਾਇਆ। ਸਪੋਰਟਸ ਬਰਨਾਲਾ ਸਿਮਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਮੌਕੇ ਹੈੱਡ ਮਿਸਟ੍ਰੈਸ ਮੈਡਮ ਸੋਨੀਆ, ਇਸ ਟੂਰਨਾਮੈਂਟ ਦੇ ਕਨਵੀਨਰ ਡੀ.ਪੀ.ਈ ਮਲਕੀਤ ਸਿੰਘ, ਬੀ.ਐਮ ਸਪੋਰਟਸ ਪਰਮਜੀਤ ਕੌਰ, ਦਲਜੀਤ ਸਿੰਘ, ਹਰਪ੍ਰੀਤ ਸਿੰਘ, ਜਤਿੰਦਰ ਜੋਸ਼ੀ, ਅਨਿਲ ਸ਼ਰਮਾ, ਲੈਕ. ਬਲਜਿੰਦਰ ਸਿੰਘ ਹੈਪੀ, ਲੈਫਟੀਨੈਂਟ ਪਰਮਜੀਤ ਕੌਰ, ਅਮਨਦੀਪ ਕੌਰ, ਹਰਜੀਤ ਸਿੰਘ, ਜਗਜੀਤ ਕੌਰ, ਮਨਜੀਤ ਸਿੰਘ, ਸੁਰਜੀਤ ਕੌਰ, ਅਮਨਦੀਪ ਕੌਰ, ਮਨਦੀਪ ਕੌਰ, ਰਵਿੰਦਰ ਕੌਰ, ਲਵਲੀਨ ਸਿੰਘ, ਰਜਿੰਦਰ ਸਿੰਘ, ਮਨਜਿੰਦਰ ਸਿੰਘ, ਗੁਰਦੀਪ ਸਿੰਘ, ਜਸਪ੍ਰੀਤ ਸਿੰਘ, ਨਿਰਮਲ ਸਿੰਘ , ਸਤਨਾਮ ਸਿੰਘ, ਗੁਰਪ੍ਰੀਤ ਸਿੰਘ, ਹਰਜੀਤ ਸਿੰਘ ਜੋਗਾ, ਵੱਖ-ਵੱਖ ਸਕੂਲਾਂ ਦੇ ਸਰੀਰਕ ਸਿੱਖਿਆ ਅਧਿਆਪਕ, ਟੀਮ ਇੰਚਾਰਜ ਅਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਖਿਡਾਰੀ ਹਾਜ਼ਰ ਸਨ। ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ/ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।
