ਉਜਾਗਰ ਸਿੰਘ
ਸਿਆਸਤ ਵਿੱਚ ਸਿਆਸਤਦਾਨ ਇਕ ਦੂਜੇ ਨੂੰ ਅੱਗੇ ਵੱਧਣ ਤੋਂ ਰੋਕਣ ਵਿੱਚ ਕੋਈ ਕਸਰਬਾਕੀਨਹੀਂ ਛੱਡਦੇ। ਹਰ ਸਿਆਸੀ ਪਾਰਟੀ ਦੇ ਮੁੱਖਧਾਰਾ ਵਿੱਚ ਸਥਾਪਤ ਨੇਤਾ ਦੂਜੀ ਕਤਾਰ ਦੇ ਨੇਤਾਵਾਂ ਨੂੰ ਵਾਹ ਲਗਦੀ ਉਭਰਨ ਹੀ ਨਹੀਂ ਦਿੰਦੇ। ਪ੍ਰੰਤੂ ਕੁਝ ਨੇਤਾਵਾਂ ਦੀ ਕਾਬਲੀਅਤ ਸੀਨੀਅਰ ਨੇਤਾਵਾਂ ਦੀਆਂ ਤਿਗੜਮਬਾਜ਼ੀਆਂ ਨੂੰ ਦਰਕਿਨਾਰ ਕਰਕੇ ਆਪਣਾ ਪ੍ਰਭਾਵ ਬਣਾਉਣ ਵਿੱਚ ਸਫਲ ਹੋ ਜਾਂਦੀ ਹੈ। ਅਜਿਹੇ ਨੇਤਾਵਾਂ ਵਿੱਚ ਬੇਅੰਤ ਸਿੰਘ ਦਾ ਨਾਮ ਉਭਰਕੇ ਸਾਹਮਣੇ ਆਉਂਦਾ ਹੈ। ਉਨ੍ਹਾਂ ਦੇ ਸਿਆਸੀ ਰਾਹ ਵਿੱਚ ਸਿਆਸਤਦਾਨ ਰੁਕਾਵਟਾਂ ਖੜ੍ਹੀਆਂ ਕਰਦੇ ਰਹੇ। ਇਸੇ ਕਰਕੇ ਉਹ ਪਹਿਲੀ ਵਾਰ ਬਤੌਰ ਆਜ਼ਾਦ ਉਮੀਦਵਾਰ ਵਿਧਾਨ ਸਭਾ ਦੇ ਮੈਂਬਰ ਬਣੇ ਸਨ। ਉਹ ਅਕਾਲੀ ਦਲ ਵਿੱਚ ਹੁੰਦੇ ਸਨ ਅਤੇ ਉਹ ਪਾਇਲ ਵਿਧਾਨ ਸਭਾ ਹਲਕੇ ਤੋਂ ਟਿਕਟ ਦੇ ਦਾਅਵੇਦਾਰ ਸਨ ਪ੍ਰੰਤ ਸ਼੍ਰੋਮਣੀ ਅਕਾਲੀ ਦਲ ਨੇ ਰਾਤੋ ਰਾਤ ਕਾਂਗਰਸ ਪਾਰਟੀ ਵਿੱਚੋਂ ਅਕਾਲੀ ਦਲ ਵਿੱਚ ਸ਼ਾਮਲ ਹੋਏ ਦਿਗਜ ਸਿਆਸਤਦਾਨ ਪੈਪਸੂ ਦੇ ਸਾਬਕਾ ਮੁੱਖ ਮੰਤਰੀ ਗਿਆਨ ਸਿੰਘ ਰਾੜੇਵਾਲਾ ਨੂੰ ਅਕਾਲੀ ਦਲ ਦਾ ਟਿਕਟ ਦੇ ਦਿੱਤਾ ਸੀ, ਜਿਸ ਕਰਕੇ ਉਹ 1969 ਵਿੱਚ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਕੇ ਗਿਆਨ ਸਿੰਘ ਰਾੜੇਵਾਲਾ ਨੂੰ ਹਰਾਕੇ ਪੰਜਾਬ ਵਿਧਾਨ ਸਭਾ ਦੀ ਪੌੜੀ ਚੜ੍ਹੇ ਸਨ।
ਦੁਬਾਰਾ ਪਾਇਲ ਵਿਧਾਨ ਸਭਾ ਹਲਕੇ ਤੋਂ ਉਹ 1972 ਵਿੱਚ ਵਿਧਾਇਕ ਚੁਣੇ ਗਏ। ਗਿਆਨੀ ਜ਼ੈਲ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣੇ ਉਨ੍ਹਾਂ ਨੇ ਵੀਬੇਅੰਤ ਸਿੰਘ ਦੇ ਰਸਤੇ ਵਿੱਚ ਕੰਡੇ ਬੀਜੇ ਕਿਉਂਕਿ ਬੇਅੰਤ ਸਿੰਘ ਦਾ ਗਿਆਨ Çਸੰਘ ਰਾੜੇਵਾਲਾ ਨੂੰ ਹਰਾਉਣ ਕਰਕੇ ਸਿਆਸੀ ਕੱਦ ਬੁੱਤ ਵੱਡਾ ਹੋ ਗਿਆ ਸੀ। ਗਿਆਨੀ ਜ਼ੈਲ ਸਿੰਘ ਨੇ ਇੱਕ ਮਾਮੂਲੀ ਵਾਦ-ਵਿਵਾਦ ਕਰਕੇ ਬੇਅੰਤ ਸਿੰਘ ਉਤੇ ਪਾਇਲ ਥਾਣੇ ਵਿੱਚ ਕੇਸ ਦਰਜ ਕਰਵਾ ਦਿੱਤਾ ਸੀ ਜੋ ਬਾਅਦ ਵਿੱਚ ਉਸ ਨੂੰ ਰੱਦ ਕਰਨਾ ਪਿਆ ਸੀ। ਗਿਆਨੀ ਜ਼ੈਲ ਸਿੰਘ ਨੇ ਬੇਅੰਤ ਸਿੰਘ ਨੂੰ ਸਿਆਸੀ ਤੌਰ ਤੇ ਉਭਰਨ ਨਹੀਂ ਦਿੱਤਾ।1980 ਵਿੱਚ ਬੇਅੰਤ ਸਿੰਘ ਤੀਜੀ ਵਾਰ ਵਿਧਾਨ ਸਭਾ ਲਈ ਚੁਣੇ ਗਏ। ਦਰਬਾਰਾ ਸਿੰਘ ਮੁੱਖ ਮੰਤਰੀ ਬਣ ਗਏ। ਉਹ ਵੀ ਬੇਅੰਤ ਸਿੰਘ ਨੂੰ ਆਪਣੇ ਮੰਤਰੀ ਮੰਡਲ ਵਿੱਚ ਸ਼ਾਮਲ ਨਹੀਂ ਕਰਨਾ ਚਾਹੁੰਦੇ ਸਨ ਪ੍ਰੰਤ ੂਸੰਜੇ ਗਾਂਧੀ ਦੀ ਦਖ਼ਲਅੰਦਾਜ਼ੀ ਨਾਲ ਬੇਅੰਤ ਸਿੰਘ ਨੂੰ ਮੰਤਰੀ ਬਣਾਇਆ ਗਿਆ। ਉਨ੍ਹਾਂ ਨੇ ਮਾਲ ਤੇ ਮੁੜ ਵਸੇਬਾ ਵਿਭਾਗ ਦੇ ਮੰਤਰੀ ਹੁੰਦਿਆਂ ਵਿਭਾਗਾਂ ਦੀ ਕਾਰਜਜ਼ਸੈਲੀ ਵਿੱਚ ਮਹੱਤਵਪੂਰਨ ਸੁਧਾਰ ਕੀਤੇ, ਜਿਸ ਕਰਕੇ ਉਨ੍ਹਾਂ ਦਾ ਸਿਆਸੀ ਸਟੇਟਸ ਹੋਰ ਵੱਧ ਗਿਆ।
ਦਰਬਾਰਾ ਸਿੰਘ ਨੇ ਉਨ੍ਹਾਂ ਨੂੰ ਨੀਵਾਂ ਵਿਖਾਉਣ ਲਈ ਬੇਅੰਤ ਸਿੰਘ ਦੇ ਵਿਭਾਗ ਬਦਲਕੇ ਲੋਕ ਨਿਰਮਾਣ ਵਿਭਾਗ ਦੇ ਦਿੱਤਾ।ਗਿਆਨੀ ਜ਼ੈਲ ਸਿੰਘ ਭਾਰਤ ਦੇ ਗ੍ਰਹਿ ਮੰਤਰੀ ਅਤੇ ਬੂਟਾ ਸਿੰਘ ਹਾਊਸਿੰਗ ਮੰਤਰੀ ਬਣ ਗਏ। ਉਨ੍ਹਾਂ ਦੋਹਾਂ ਦਿਗਜ ਨੇਤਾਵਾਂ ਨੇ ਬੇਅੰਤ ਸਿੰਘ ਨੂੰ ਮੋਹਰਾ ਬਣਾਕੇ ਦਰਬਾਰਾ ਸਿੰਘ ਦੇ ਵਿਰੁੱਧ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ। ਬੇਅੰਤ ਸਿੰਘ ਨੂੰ ਮਜ਼ਬੂਰੀ ਵਸ ਗਿਆਨੀ ਜ਼ੈਲ ਸਿੰਘ ਦੇ ਧੜੇ ਵਿੱਚ ਸ਼ਾਮਲ ਹੋਣਾ ਪਿਆ ਕਿਉਂਕਿ ਗਿਆਨੀ ਜੀ ਸੰਜੇ ਗਾਂਧੀ ਦੇ ਨਜ਼ਦੀਕ ਸਨ। ਅਸਲ ਵਿੱਚ ਬੂਟਾ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣਨਾ ਚਾਹੁੰਦੇ ਸਨ ਪ੍ਰੰਤੂ ਬੇਅੰਤ ਸਿੰਘ ਨੂੰ ਦਰਬਾਰਾ ਸਿੰਘ ਦੇ ਵਿਰੁੱਧ ਇਹ ਕਹਿ ਕੇ ਵਰਤਦੇ ਰਹੇ ਕਿ ਤੁਹਾਨੂੰ ਮੁੱਖ ਮੰਤਰੀ ਬਣਾਵਾਂਗੇ। ਇਸ ਸੰਬੰਧੀ ਇੱਕ ਉਦਾਹਰਣ ਦੇਵਾਂਗਾ ਗਿਆਨੀ ਜ਼ੈਲ ਸਿੰਘ ਅਤੇ ਬੂਟਾ ਸਿੰਘ ਨੇ ਦਿੱਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਕੋਠੀ ਪੰਜਾਬ ਦੇ ਕਾਂਗਰਸੀਆਂ ਦਾ ਇੱਕ ਡੈਪੂਟੇਸ਼ਨ ਮਿਲਾਉਣਾ ਸੀ। ਉਸ ਡੈਪੂਟੇਸ਼ਨ ਵਿੱਚ ਕਾਂਗਰਸੀਆਂ ਨੂੰ ਇਕੱਠੇ ਕਰਕੇ ਲਿਆਉਣ ਦੀ ਜ਼ਿੰਮੇਵਾਰੀ ਬੇਅੰਤ ਸਿੰਘ ਦੀ ਲਗਾਈ ਗਈ। ਬੇਅੰਤ ਸਿੰਘ ਆਪਣੇ ਸਪੋਰਟਰਾਂ ਨੂੰ ਦਿੱਲੀ ਲੈ ਗਏ। ਇੱਕ ਕਿਸਮ ਨਾਲ ਇਹ ਬੇਅੰਤ ਸਿੰਘ ਦਾ ਹੀ ਸਮਾਗਮ ਬਣ ਗਿਆ।
ਦਰਬਾਰਾ ਸਿੰਘ ਮੁੱਖ ਮੰਤਰੀ ਸਨ, ਪ੍ਰਧਾਨ ਮੰਤਰੀ ਦਫਤਰ ਦੇ ਦਰਬਾਰਾ ਸਿੰਘ ਦੇ ਹਮਦਰਦਾਂ ਨੇ ਦਰਬਾਰਾ ਸਿੰਘ ਨੂੰ ਵੀ ਉਸ ਮੌਕੇ ਤੇ ਬੁਲਾ ਲਿਆ। ਡੈਪੂਟੇਸਨ ਤਾਂ ਦਰਬਾਰਾ ਸਿੰਘ ਦੇ ਵਿਰੁੱਧ ਪ੍ਰਧਾਨ ਮੰਤਰੀ ਨੂੰ ਮਿਲਾਉਣਾ ਸੀ। ਮੁੱਖ ਮੰਤਰੀ ਹੋਣ ਕਰਕੇ ਦਰਬਾਰਾ ਸਿੰਘ ਨੇ ਅਸਿੱਧੇ ਤੌਰ ਤੇ ਸਮਾਗਮ ਹਥਿਆ ਲਿਆ। ਬੂਟਾ ਸਿੰਘ ਅਤੇ ਗਿਆਨੀ ਜ਼ੈਲ ਸਿੰਘ ਦੇ ਬੋਲਣ ਤੋਂ ਬਾਅਦ ਦਰਬਾਰਾ ਸਿੰਘ ਮੁੱਖ ਮੰਤਰੀ ਬੋਲੇ ਸਨ। ਦਰਬਾਰਾ ਸਿੰਘ ਨੇ ਬੋਲਦਿਆਂ ਇੱਕ ਚਲਾਕੀ ਕੀਤੀ। ਉਨ੍ਹਾਂ ਆਪ ਹੀ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਨੂੰ ਬੋਲਣ ਲਈ ਸੱਦਾ ਦੇ ਦਿੱਤਾ ਤਾਂ ਜੋ ਬੇਅੰਤ ਸਿੰਘ ਨੂੰ ਬੋਲਣ ਦਾ ਮੌਕਾ ਹੀ ਨਾ ਦਿੱਤਾ ਜਾ ਸਕੇ। ਪ੍ਰੰਤੂ ਇੰਦਰਾ ਗਾਂਧੀ ਨੇ ਮੁੱਖ ਮੰਤਰੀ ਨੂੰ ਟੋਕਦਿਆਂ ਬੇਅੰਤ ਸਿੰਘ ਨੂੰ ਬੋਲਣ ਲਈ ਕਹਿ ਦਿੱਤਾ ਕਿਉਂਕਿ ਉਸ ਨੂੰ ਪਤਾ ਸੀ ਕਿ ਬੇਅੰਤ ਸਿੰਘ ਸੰਜੇ ਗਾਂਧੀ ਦਾ ਨੁਮਾਇੰਦਾ ਹੈ। ਦਰਬਾਰਾ ਸਿੰਘ ਫਿਰ ਦੁਬਾਰਾ ਬੋਲਣ ਲੱਗ ਪਏ ਤਾਂ ਬੇਅੰਤ ਸਿੰਘ ਉਸ ਦੇ ਕੋਲ ਸਟੇਜ ਤੇ ਜਾ ਕੇ ਖੜ੍ਹ ਗਏ। ਦਰਬਾਰਾ ਸਿੰਘ ਨੇ ਐਸੀ ਖੁੰਦਕ ਖਾਧੀ ਕਿ ਉਸ ਨੇ ਬੇਅੰਤ ਸਿੰਘ ਦੀ ਵੱਖੀ ਵਿੱਚ ਜ਼ੋਰ ਨਾਲ ਕੂਹਣੀ ਮਾਰ ਦਿੱਤੀ। ਕੂਹਣੀ ਇਤਨੀ ਜ਼ੋਰ ਨਾਲ ਮਾਰੀ ਕਿ ਬੇਅੰਤ ਸਿੰਘ ਮਸੀਂ ਹੀ ਡਿਗਣੋ ਬਚਿਆ।
ਇਹ ਸਾਰਾ ਕੁਝ ਪ੍ਰਧਾਨ ਮੰਤਰੀ ਦੇ ਸਟੇਜ ਤੇ ਬੈਠਿਆਂ ਹੋਇਆ। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਸਿਆਸਤਦਾਨ ਆਪਣੇ ਸਿਆਸੀ ਵਿਰੋਧੀਆਂ ਦਾ ਨੁਕਸਾਨ ਕਰਨ ਲਈ ਕਿਤਨੀਆਂ ਕੋਝੀਆਂ ਹਰਕਤਾਂ ਕਰਦੇ ਹਨ। ਇਸ ਸਾਰੀ ਘਟਨਾ ਬਾਰੇ ਸੰਜੇ ਗਾਂਧੀ ਨੂੰ ਪਤਾ ਲੱਗਿਆ ਤਾਂ ਉਸ ਨੇ ਆਪਣਾ ਗੁੱਸਾ ਮੁੱਖ ਮੰਤਰੀ ਤੇ ਕੱਢਿਆ। ਇਸ ਦਾ ਇਵਜਾਨਾ ਦਰਬਾਰਾ ਸਿੰਘ ਨੂੰ ਭੁਗਤਣਾ ਪਿਆ। ਮੁੜਕੇ ਉਹ ਸਿਆਸਤ ਵਿੱਚ ਹਾਸ਼ੀਏ ਤੇ ਚਲਿਆ ਗਿਆ। ਬਿਲਕੁਲ ਇਸੇ ਤਰ੍ਹਾਂ ਜਦੋਂ ਫਰਵਰੀ1992ਲੰਬਾ ਸਮਾਂ ਰਾਸ਼ਟਰਪਤੀ ਰਾਜ ਰਹਿਣ ਤੋਂ ਬਾਅਦ ਪੰਜਾਬ ਵਿੱਚ ਪੰਜਾਬ ਪ੍ਰਦੇਸ ਕਾਂਗਰਸ ਨੇ ਬੇਅੰਤ ਸਿੰਘ ਦੀ ਪ੍ਰਧਾਨਗੀ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਤਾਂ ਕਾਂਗਰਸ ਪਾਰਟੀ ਨੇ 92ਵਿਧਾਨ ਸਭਾ ਦੀਆਂ ਸੀਟਾਂ ਜਿੱਤ ਲਈਆਂ। ਸਾਰੇ ਕਾਂਗਰਸੀ ਵਿਧਾਨਕਾਰ ਆਪੋ ਆਪਣਾ ਹੱਕ ਮੰਗਣ ਲਈ ਦਿੱਲੀ ਪਹੁੰਚ ਗਏ। ਕਾਂਗਰਸੀ ਵਿਧਾਨਕਾਰਾਂ ਨੇ ਪੰਜਾਬ ਭਵਨ ਦਿੱਲੀ ਵਿਖੇ ਚੋਣਾ ਜਿੱਤਣ ਦੀ ਖੁਸ਼ੀ ਵਿੱਚ ਚਾਹ ਪਾਰਟੀ ਰੱਖ ਲਈ ਉਸ ਮੀਟਿੰਗ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਬੇਅੰਤ ਸਿੰਘ ਨੂੰ ਆਪਣਾ ਨੇਤਾ ਚੁਣ ਲਿਆ ਅਤੇ ਮੁੱਖ ਮੰਤਰੀ ਬਣਾਉਣ ਲਈ ਕਾਂਗਰਸ ਹਾਈ ਕਮਾਂਡ ਨੂੰ ਸਿਫਾਰਸ਼ਕਰ ਦਿੱਤੀ। ਅਗਲੇ ਦਿਨ ਅਖ਼ਬਾਰਾਂ ਵਿੱਚ ਇਹ ਖ਼ਬਰ ਛਪ ਗਈ। ਹਰਚਰਨ ਸਿੰਘ ਬਰਾੜ ਦੇ ਸਮਰਥਕਾਂ ਨੇ ਕਾਂਗਰਸ ਹਾਈ ਕਮਾਂਡ ਨੂੰ ਸ਼ਿਕਾਇਤ ਕਰ ਦਿੱਤੀ ਕਿ ਬੇਅੰਤ ਸਿੰਘ ਨੇ ਹਾਈ ਕਮਾਂਡ ਨੂੰ ਅਣਡਿਠ ਕਰਕੇ ਆਪ ਹੀ ਮੁੱਖ ਮੰਤਰੀ ਦਾ ਉਮੀਦਵਾਰ ਬਣ ਗਿਆ ਹੈ। ਹਾਲਾਂ ਕਿ ਹਰਚਰਨ ਸਿੰਘ ਬਰਾੜ ਨੂੰ ਕਾਂਗਰਸ ਪਾਰਟੀ ਨੇ ਟਿਕਟ ਹੀ ਨਹੀਂ ਦਿੱਤਾ ਸੀ।
ਟਿਕਟ ਉਸ ਦੀ ਪਤਨੀ ਗੁਰਬਿੰਦਰ ਕੌਰ ਬਰਾੜ ਨੂੰ ਦਿੱਤਾ ਸੀ। ਹਰਚਰਨਸਿੰਘ ਬਰਾੜ ਆਪਣੀ ਪਤਨੀ ਦਾ ਕਵਰਿੰਗ ਉਮੀਦਵਾਰ ਸੀ ਉਸ ਨੇ ਆਪਣੀ ਪਤਨੀ ਦੇ ਨਾਮਜ਼ਦਗੀ ਕਾਗਜਾਂ ਵਿੱਚ ਤਰੁਟੀ ਰਖਵਾ ਲਈ ਸੀ ਇਸ ਕਰਕੇ ਗੁਰਬਿੰਦਰ ਕੌਰ ਬਰਾੜ ਦੇ ਪੇਪਰ ਰੱਦ ਹੋ ਗਏ ਸਨ। ਕਵਰਿੰਗ ਉਮੀਦਵਾਰ ਚੋਣ ਲੜ ਸਕਦਾ ਹੁੰਦਾ ਹੈ। ਜਿਸ ਕਰਕੇ ਹਰਚਰਨ ਸਿੰਘ ਬਰਾੜ ਚੋਣ ਲੜਿਆ ਸੀ। ਆਮ ਤੌਰ ਤੇ ਜਿਸ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਦੀ ਅਗਵਾਈ ਹੇਠ ਚੋਣਾਂ ਲੜੀਆਂ ਜਾਂਦੀਆਂ ਹਨ, ਉਹ ਹੀ ਅਗਲਾ ਮੁੱਖ ਮੰਤਰੀ ਹੁੰਦਾ ਹੈ। ਪ੍ਰੰਤ ੂਗਿਆਨੀ ਜ਼ੈਲ ਸਿੰਘ ਨੇ ਹਰਚਰਨ ਸਿੰਘ ਬਰਾੜ ਨੂੰ ਮੁੱਖ ਮੰਤਰੀ ਬਣਾਉਣ ਲਈ ਪੀ.ਵੀ.ਨਰਸਿਮਹਾ ਰਾਓ ਕੋਲ ਸਿਫਾਰਸ਼ ਕਰ ਦਿੱਤੀ। ਬੇਅੰਤ ਸਿੰਘ ਨੂੰ ਬਹੁਤੇ ਵਿਧਾਨਕਾਰਾਂ ਦੀ ਸਪੋਰਟ ਸੀ। ਪੀ.ਵੀ.ਨਰਸਿਮਹਾ ਰਾਓ ਵੀ ਬੇਅੰਤ ਸਿੰਘ ਦਾ ਦੋਸਤ ਬਣ ਗਿਆ ਸੀ ਕਿਉਂਕਿ ਰਾਸ਼ਟਰਪਤੀ ਦੇ ਰਾਜ ਸਮੇਂ ਬੇਅੰਤ ਸਿੰਘ 6 ਸਾਲ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਸਨ। ਉਸ ਸਮੇਂ ਪੀ.ਵੀ.ਨਰਸਿਮਹਾ ਰਾਓ ਰਾਜੀਵ ਗਾਂਧੀ ਦੀ ਵਜਾਰਤ ਵਿੱਚ ਭਾਰਤ ਦੇ ਗ੍ਰਹਿ ਮੰਤਰੀ ਸਨ। ਪੰਜਾਬ ਵਿੱਚ ਲੋਕਤੰਤਰ ਪ੍ਰਣਾਲੀ ਅਨੁਸਾਰ ਚੋਣਾ ਕਰਵਾਉਣ ਅਤੇ ਅਮਨ ਕਾਨੂੰਨ ਨਾਲ ਸੰਬੰਧਤ ਸਾਰੀਆਂ ਮੀਟਿੰਗਾਂ ਵਿੱਚ ਵੱਡੀ ਉਮਰ ਦੇ ਨਰਸਿਮਹਾ ਰਾਓ ਅਤੇ ਬੇਅੰਤ ਸਿੰਘ ਹੀ ਹੁੰਦੇ ਸਨ। ਉਸ ਸਮੇਂ ਇਨ੍ਹਾਂ ਦੀ ਦੋਸਤੀ ਹੋ ਗਈ ਸੀ।Ç ੲਸ ਕਰਕੇ ਬੇਅੰਤ ਸਿੰਘ ਮੁੱਖ ਮੰਤਰੀ ਬਣ ਗਏ ਸਨ। ਉਨ੍ਹਾਂ ਦਾ ਮੁੱਖ ਮੰਤਰੀ ਦੇ ਅਹੁਦੇ ਤੱਕ ਪਹੁੰਚਣ ਦਾ ਰਸਤਾ ਮੁਸ਼ਕਲਾਂ, ਅੜਿਚਣਾ ਅਤੇ ਦੁਸ਼ਾਵਰੀਆਂ ਵਾਲਾ ਰਿਹਾ ਹੈ। ਪੰਜਾਬ ਵਿੱਚ ਸ਼ਾਂਤੀ ਸਥਾਪਤ ਹੋਣ ਤੋਂ ਬਾਅਦ ਉਹ 31 ਅਗਸਤ 1995 ਨੂੰ ਇਕ ਬੰਬ ਧਮਾਕੇ ਵਿੱਚ ਚੰਡੀਗੜ੍ਹ ਵਿਖੇ ਸ਼ਹੀਦ ਹੋ ਗਏ। ਅੱਜ 31 ਅਗਸਤ ਨੂੰ ਉਨ੍ਹਾਂ ਦੀ ਸਮਾਧੀ ਤੇ ਸਵੇਰੇ 8ਵਜੇ ਤੋਂ 10 ਵਜੇ ਤੱਕ ਸਰਬ ਧਰਮ ਪ੍ਰਾਰਥਨਾ ਸਭਾ ਆਯੋਜਤ ਕੀਤੀ ਜਾ ਰਹੀ ਹੈ।
ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
ਮੋਬਾਈਲ 94178 13072
Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.