30 ਲੱਖ ਦੀ ਫਿਰੌਤੀ ਦੀ ਮੰਗ ਪੂਰੀ ਨਾ ਹੋਣ ‘ਤੇ ਅਗਵਾ ਮੁਕਤਸਰ ਦੇ ਨੌਜਵਾਨ ਦਾ ਕਤਲ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੇ ਪਿੰਡ ਕੋਟਭਾਈ ਤੋਂ 25 ਨਵੰਬਰ ਨੂੰ ਅਗਵਾ ਕੀਤੇ ਗਏ 20 ਸਾਲਾ ਨੌਜਵਾਨ ਦਾ 30 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਪੂਰੀ ਨਾ ਹੋਣ ‘ਤੇ ਅਗਵਾਕਾਰਾਂ ਨੇ ਕਤਲ ਕਰ ਦਿੱਤਾ। . . ਪੀੜਤ ਦੀ ਪਛਾਣ ਹਰਮਨਦੀਪ ਸਿੰਘ ਵਜੋਂ ਹੋਈ ਸੀ, ਜਿਸ ਦੀ ਅਗਵਾ ਤੋਂ ਤਿੰਨ ਹਫ਼ਤੇ ਬਾਅਦ ਹੱਤਿਆ ਕਰ ਦਿੱਤੀ ਗਈ ਸੀ। ਉਸ ਦੇ ਕਤਲ ਤੋਂ ਬਾਅਦ ਅਗਵਾਕਾਰਾਂ ਨੇ ਉਸ ਦੀ ਲਾਸ਼ ਨੂੰ ਦਫ਼ਨਾ ਦਿੱਤਾ ਪਰ ਪੈਸੇ ਦੀ ਮੰਗ ਕਰਦੇ ਰਹੇ
