ਪੰਜਾਬ ਸਰਕਾਰ ਨੇ ਜੈਨ ਭਾਈਚਾਰੇ ਦੇ ਮਹਾਨ ਤਿਉਹਾਰ ‘ਸੰਮਤਸਰੀ’ ਦੇ ਮੱਦੇਨਜ਼ਰ 19 ਸਤੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ। ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਇਸ ਦਿਨ ਸਰਕਾਰੀ ਦਫ਼ਤਰ, ਸਰਕਾਰੀ ਅਤੇ ਗੈਰ-ਸਰਕਾਰੀ ਵਿਦਿਅਕ ਅਦਾਰੇ ਬੰਦ ਰਹਿਣਗੇ। ਇਸ ਨੂੰ ਹਰ ਕਰਮਚਾਰੀ ਲਈ ਉਪਲਬਧ ਰਾਖਵੀਆਂ ਛੁੱਟੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਜੈਨ ਧਰਮ ਦੇ ਮੁੱਖ ਤਿਉਹਾਰ “ਸੰਮਤਸਰੀ” ‘ਤੇ ਸਰਕਾਰੀ ਛੁੱਟੀ ਦਾ ਐਲਾਨ ਕਰਨ ਵਾਲਾ ਪੰਜਾਬ ਦੇਸ਼ ਦਾ ਇੱਕੋ-ਇੱਕ ਸੂਬਾ ਬਣ ਗਿਆ ਹੈ। ਇਸ ਤੋਂ ਪਹਿਲਾਂ ਪਹਿਲਾਂ ਜੈਨ ਧਰਮ ਨਾਲ ਸਬੰਧਤ ਇੱਕ ਛੁੱਟੀ ਹੁੰਦੀ ਸੀ ਜੋ 24ਵੇਂ ਤੀਰਥੰਕਰ ਭਗਵਾਨ ਮਹਾਵੀਰ ਦੇ ਜਨਮ ਦਿਨ ‘ਤੇ ਹੁੰਦੀ ਹੈ, ਪਰ ਹੁਣ ਪੰਜਾਬ ਵਿੱਚ 2 ਛੁੱਟੀਆਂ ਹੋਣਗੀਆਂ।
Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.
