ਪਟਿਆਲਾ ਜ਼ਿਲੇ ਨੇ ਐਸਆਈਆਰ ਦਾ 100 ਫੀਸਦੀ ਕੰਮ ਮੁਕੰਮਲ ਕਰ ਲਿਆ : ਡਾ ਹਿਮਾਂਸ਼ੂ ਅਗਰਵਾਲ
ਸਾਰੇ 8 ਵਿਧਾਨ ਸਭਾ ਹਲਕਿਆਂ ਨੇ 100٪ ਐੱਸਆਈਆਰ 2026 ਅਭਿਆਸ ਪੂਰਾ ਕਰ ਲਿਆ ਹੈ
ਪਟਿਆਲਾ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ (ਐਸਆਈਆਰ) ਨੇ ਜ਼ਿਲ੍ਹੇ ਭਰ ਵਿੱਚ 100 ਪ੍ਰਤੀਸ਼ਤ ਕੰਮ ਪੂਰਾ ਕਰ ਲਿਆ ਹੈ।
ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ 8 ਵਿਧਾਨ ਸਭਾ ਹਲਕਿਆਂ ਜਿਨ੍ਹਾਂ ਵਿਚ 109 ਨਾਭਾ (ਐਸਸੀ), 110 ਪਟਿਆਲਾ ਦਿਹਾਤੀ, 111 ਰਾਜਪੁਰਾ, 113 ਘਨੌਰ, 114 ਸਨੌਰ, 115 ਪਟਿਆਲਾ, 116 ਸਮਾਣਾ, 117 ਸ਼ੁੱਤਰਾਨਾ (ਐਸਸੀ) ਨੇ ਐਸਆਈਆਰ 2026 ਦੀ ਕਵਾਇਦ ਮੁਕੰਮਲ ਕਰ ਲਈ ਹੈ। ਕਮਰਾ ਨੰਬਰ 320, ਬਲਾਕ ਏ, ਮਿੰਨੀ ਸਕੱਤਰੇਤ, ਜ਼ਿਲ੍ਹਾ ਚੋਣ ਅਫ਼ਸਰ ਪਟਿਆਲਾ ਦੇ ਦਫ਼ਤਰ ਅਤੇ ਵੋਟਰ ਰਜਿਸਟਰੇਸ਼ਨ ਅਫ਼ਸਰ (ਈਆਰਓਜ਼) ਦੇ ਦਫ਼ਤਰਾਂ ਵਿਚ ਵੀ ਹੈਲਪ ਡੈਸਕ ਸਥਾਪਤ ਕੀਤੇ ਗਏ ਹਨ ਤਾਂ ਜੋ ਵੋਟਰਾਂ ਦੀ ਸਹੂਲਤ ਅਤੇ ਵੋਟਰ ਸੂਚੀ ਨਾਲ ਸਬੰਧਤ ਉਨ੍ਹਾਂ ਦੇ ਪ੍ਰਸ਼ਨਾਂ ਅਤੇ ਚਿੰਤਾਵਾਂ ਦਾ ਹੱਲ ਕੀਤਾ ਜਾ ਸਕੇ।
ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਡੀਈਓ ਦਾ ਦਫ਼ਤਰ, ਈਆਰਓ ਦਫ਼ਤਰਾਂ ਵਿੱਚ ਸਮੁੱਚੀ ਚੋਣ ਮਸ਼ੀਨਰੀ ਦੇ ਨਾਲ ਤਾਲਮੇਲ ਕਰਕੇ, ਪ੍ਰਕਿਰਿਆ ਨੂੰ ਨਿਰਵਿਘਨ, ਪਾਰਦਰਸ਼ੀ ਅਤੇ ਸਮੇਂ ਸਿਰ ਪੂਰਾ ਕਰਨ ਨੂੰ ਯਕੀਨੀ ਬਣਾਉਣ ਲਈ ਠੋਸ ਯਤਨ ਕਰ ਰਿਹਾ ਹੈ। ਉਨ੍ਹਾਂ ਨੇ ਸਾਰੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਬੀਐੱਲਓ ਅਤੇ ਹੋਰ ਚੋਣ ਅਧਿਕਾਰੀਆਂ ਨੂੰ ਜਿੱਥੇ ਵੀ ਜ਼ਰੂਰਤ ਹੋਵੇ, ਪੂਰਾ ਸਹਿਯੋਗ ਕਰਨ, ਤਾਂ ਜੋ ਪ੍ਰਕਿਰਿਆ ਨੂੰ ਸਮੇਂ ਸਿਰ ਪੂਰਾ ਕੀਤਾ ਜਾ ਸਕੇ।
