ਕੇਰਲ ਹਾਈ ਕੋਰਟ ਨੇ ਨਾਬਾਲਗ ਬਲਾਤਕਾਰ ਪੀੜਤਾ ਨੂੰ ਗਰਭਪਾਤ ਕਰਵਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਪੀੜਤਾ 28 ਹਫ਼ਤਿਆਂ ਦੀ ਗਰਭਵਤੀ ਹੈ। ਹਾਈ ਕੋਰਟ ਨੇ ਮੈਡੀਕਲ ਬੋਰਡ ਦੀ ਰਿਪੋਰਟ ਦੇ ਆਧਾਰ ‘ਤੇ ਪੀੜਤਾ ਨੂੰ ਮੈਡੀਕਲ ਗਰਭਪਾਤ (ਐੱਮ.ਟੀ.ਪੀ.) ਕਰਵਾਉਣ ਦੀ ਇਜਾਜ਼ਤ ਦੇ ਦਿੱਤੀ ਹੈ।
ਇਹ ਵੀ ਪੜ੍ਹੋ: ਸਿੱਖਾਂ ਨੂੰ ਘਰੇਲੂ ਉਡਾਣਾਂ ‘ਤੇ ਬੈਗ ਲੈ ਕੇ ਸਫਰ ਕਰਨ ਦੀ ਇਜਾਜ਼ਤ ਦੇਣ ਵਿਰੁੱਧ ਪਟੀਸ਼ਨ ‘ਤੇ ਦਿੱਲੀ ਹਾਈ ਕੋਰਟ ਨੇ ਕੇਂਦਰ ਤੋਂ ਮੰਗਿਆ ਜਵਾਬ
ਦੱਸਣਯੋਗ ਹੈ ਕਿ ਮੈਡੀਕਲ ਬੋਰਡ ਨੇ ਪੀੜਤਾ ਦਾ ਮੁਆਇਨਾ ਕੀਤਾ ਸੀ ਅਤੇ ਕਿਹਾ ਸੀ, ‘ਗਰਭ ਅਵਸਥਾ ਦੇ ਜਾਰੀ ਰਹਿਣ ਕਾਰਨ ਹੋਣ ਵਾਲੀ ਪੀੜ 14 ਸਾਲ ਦੀ ਪੀੜਤਾ ਨੂੰ ਮਾਨਸਿਕ ਸਦਮੇ ‘ਚ ਲੈ ਸਕਦੀ ਹੈ।’