ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ‘ਚ ਸੇਵਾਦਾਰ ‘ਤੇ ਤਾਣਿਆ ਪਿਸਤੌਲ, SGPC ਨੇ ਧਾਰੀ ਚੁੱਪੀ


ਅੰਮ੍ਰਿਤਸਰ: ਸ੍ਰੀ ਦਰਬਾਰ ਸਾਹਿਬ ਆਪਣੇ ਪਰਿਵਾਰ ਸਮੇਤ ਮੱਥਾ ਟੇਕਣ ਆਏ ਸ਼ਰਧਾਲੂ ਨੇ ਬੀਤੇ ਐਤਵਾਰ ਤੜਕੇ 4 ਵਜੇ ਸੇਵਾਦਾਰ ‘ਤੇ ਪਿਸਤੌਲ ਤਾਣ ਦਿੱਤਾ। ਮੌਕੇ ‘ਤੇ ਮੋਜੂਦ ਲੋਕਾਂ ਨੇ ਦੱਸਿਆ ਕਿ ਐਤਵਾਰ ਸਵੇਰੇ 4 ਵਜੇ ਦੇ ਕਰੀਬ ਇਕ ਵਿਅਕਤੀ ਪਰਿਵਾਰ ਸਮੇਤ ਚੰਡੀਗੜ੍ਹ ਤੋਂ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਇਆ ਸੀ। ਐਤਵਾਰ ਛੁੱਟ ਦਾ ਦਿਨ ਹੋਣ ਕਰਕੇ ਸ੍ਰੀ ਦਰਬਾਰ ਸਾਹਿਬ ਵਿਚ ਭੀੜ ਬਹੁਤ ਜ਼ਿਆਦਾ ਸੀ। ਜਿਸ ਕਾਰਨ ਮੱਥਾ ਟੇਕਣ ਲਈ ਲੰਮੀ ਲਾਈਨ ਲੱਗੀ ਹੋਈ ਸੀ। ਉਕਤ ਵਿਅਕਤੀ ਨੂੰ ਭੀੜ ਕਰਕੇ ਉਸ ਲੰਮੀ ਲਾਈਨ ‘ਚ ਲੱਗਣਾ ਪਿਆ। ਪਰ ਵਿਅਕਤੀ ਨੇ ਕਿਸੇ ਤਰ੍ਹਾਂ ਪਰਿਵਾਰਕ ਮੈਂਬਰਾਂ ਨੂੰ ਮੱਥਾ ਟੇਕਣ ਲਈ ਅੰਦਰ ਭੇਜ ਦਿੱਤਾ ਅਤੇ ਬਾਅਦ ਵਿਚ ਖੁਦ ਵੀ ਅੰਦਰ ਜਾਣ ਦੀ ਕੋਸ਼ਿਸ਼ ਕਰਨ ਲੱਗਿਆ ਪਰ ਮੌਕੇ ਤੇ ਮੋਜੂਦ ਸੇਵਾਦਾਰਾਂ ਦੀ ਉਸ ਵਿਅਕਤੀ ਤੇ ਨਜ਼ਰ ਪੈ ਗਈ।
ਆਹ ਬਾਬਾ ਨੇ ਬਚਾਈ ਪੰਜਾਬੀਆਂ ਦੀ ਪੱਗ ! ਦੇਸ਼ ਦਾ ਨਾਂ ਬਦਲਣ ਬਾਰੇ ਮੋਦੀ ਨੂੰ ਆਖੀ ਵੱਡੀ ਗੱਲ
ਸੇਵਾਦਾਰਾਂ ਨੇ ਉਸ ਵਿਅਕਤੀ ਨੂੰ ਅੰਦਰ ਜਾਣ ਤੋਂ ਰੋਕ ਲਿਆ। ਉਕਤ ਵਿਅਕਤੀ ਵੱਲੋਂ ਪਹਿਲਾ ਸੇਵਾਦਾਰਾਂ ਦੀ ਬਹੁਤ ਬੇਨਤੀ ਕੀਤੀ ਪਰ ਜਦੋ ਸੇਵਾਦਾਰਾਂ ਨੇ ਉਸ ਦੀ ਬੇਨਤੀ ਸਵੀਕਾਰ ਨਹੀਂ ਕੀਤੀ ਤਾਂ ਉਸ ਸ਼ਰਧਾਲੂ ਨੇ ਪਿਸਤੌਲ ਕੱਢ ਕੇ ਸੇਵਾਦਾਰ ਵੱਲ ਤਾਣ ਦਿੱਤੀ। ਇਸ ਘਟਨਾਂ ਤੋਂ ਬਾਅਦ ਹੋਰ ਸੇਵਾਦਾਰ ਉਥੇ ਪਹੁੰਚ ਗਏ ਤੇ ਸ਼ਰਧਾਂਲੂ ਨੂੰ ਕਾਬੂ ਕਰ ਲਿਆ। ਕਾਬੂ ਕਰਕੇ ਸ਼ਰਧਾਲੂ ਨੂੰ ਪੁਲਿਸ ਥਾਣੇ ਲਿਆਦਾਂ  ਗਿਆ ਜਿਥੇ ਦੁਪਹਿਰ ਬਾਅਦ ਉਨ੍ਹਾਂ ਦਾ ਆਪਸ ਵਿਚ ਸਮਝੋਤਾਂ ਹੋ ਗਿਆ।
ਪ੍ਰਸਾਸ਼ਨ ਨੇ ਫਰਮਾਨ ਕੀਤਾ ਜਾਰੀ ,ਗੁਰਸਿੱਖ ਲੋਕਾਂ ਨੂੰ ਹੋਵੇਗੀ ਪ੍ਰੇਸ਼ਾਨੀ ! D5 Channel Punjabi
ਉਥੇ ਹੀ ਦੂਜੇ ਪਾਸੇ ਸਰੀ ਦਰਬਾਰ ਸਾਹਿਬ ਵਿਖੇ ਹਥਿਆਰ ਲੈ ਕੇ ਜਾਣ ਦੇ ਮਾਮਲੇ ‘ਤੇ ਸ਼੍ਰੋਮਣੀ ਕਮੇਟੀ ਨੇ ਚੁੱਪ ਧਾਰੀ ਹੋਈ ਹੈ। ਇਸ ਸਬੰਧੀ ਪ੍ਰਬੰਧਕਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਜਾਣ ਵਾਲੇ ਚਾਰ ਦਰਵਾਜ਼ਿਆਂ ‘ਤੇ ਕਿਸੇ ਕਿਸਮ ਦਾ ਕੋਈ ਬਰਿਡ ਨਹੀਂ ਲਗਾਇਆ ਜਿਸ ‘ਤੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਹਥਿਆਰ ਲੈ ਕੇ ਜਾਣ ‘ਤੇ ਪਾਬੰਦੀ ਹੋਣ ਦੀ ਗੱਲ ਦਰਸਾਈ ਗਈ ਹੋਵੇ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Leave a Reply

Your email address will not be published. Required fields are marked *