ਰੋਟਰੀ ਕਲੱਬ ਵੱਲੋਂ ਕਰਵਾਏ ਗਏ ਸ਼ਤਰੰਜ ਮੁਕਾਬਲੇ ਵਿੱਚ ਸੋਨਿਕਾ ਨੇ ਪਹਿਲਾ ਸਥਾਨ ਹਾਸਲ ਕੀਤਾ
ਰਾਜਪੁਰਾ 17 ਅਪ੍ਰੈਲ ( ) ਸ.
ਸੋਨਿਕਾ ਮੰਨਤ ਚੰਨੀ ਪਤਨੀ ਨਵਦੀਪ ਸਿੰਘ ਚੰਨੀ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਨਾਨ-ਟੀਚਿੰਗ ਸਟਾਫ਼ ਹੈ, ਨੇ ਰੋਟਰੀ ਕਲੱਬ ਰਾਜਪੁਰਾ ਵੱਲੋਂ ਕਰਵਾਏ ਗਏ ਸਾਲ 2022 ਦੇ ਸ਼ਤਰੰਜ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ।
ਇਹ ਖੇਡ ਮੁਕਾਬਲੇ 14 ਤੋਂ 17 ਅਪ੍ਰੈਲ ਤੱਕ ਕਰਵਾਏ ਗਏ। ਇਨਾਮ ਵੰਡ ਸਮਾਰੋਹ ਦਾ ਸੰਚਾਲਨ ਰੋਟਰੀ ਦੇ ਪ੍ਰਧਾਨ ਜੋਗਿੰਦਰ ਬਾਂਸਲ, ਸਕੱਤਰ ਸੁਮਿਤ ਮਹਿਤਾ, ਪ੍ਰੋਜੈਕਟ ਚੇਅਰਮੈਨ ਜਗਦੀਪ ਸਿੰਘ ਕਾਹਲੋਂ ਅਤੇ ਹੋਰ ਰੋਟਰੀ ਮੈਂਬਰਾਂ ਨੇ ਕੀਤਾ। ਇਸ ਮੌਕੇ ਨਵਯੁਗ ਕਲੋਨੀ ਵੈਲਫੇਅਰ ਫੋਰਮ ਦੇ ਮੈਂਬਰ ਗੁਲਸ਼ਨ ਖੁਰਾਣਾ, ਨਵਦੀਪ ਸਿੰਘ ਚਾਨੀ ਅਤੇ ਹਾਜ਼ਰ ਸਮੂਹ ਪਤਵੰਤਿਆਂ ਨੇ ਸੋਨਿਕਾ ਮੰਨਤ ਚੰਨੀ ਨੂੰ ਉਸ ਦੀ ਸ਼ਾਨਦਾਰ ਪ੍ਰਾਪਤੀ ‘ਤੇ ਵਧਾਈ ਦਿੱਤੀ |
The post ਰੋਟਰੀ ਕਲੱਬ ਦੇ ਸ਼ਤਰੰਜ ਮੁਕਾਬਲਿਆਂ ਵਿੱਚ ਸੋਨਿਕਾ ਨੇ ਜਿੱਤਿਆ ਪਹਿਲਾ ਸਥਾਨ appeared first on .