ਸੂਬੇ ‘ਚ ਗਰਮੀ ਦਾ ਕਹਿਰ ਸੋਮਵਾਰ ਨੂੰ ਮਾਝੇ ਤੇ ਦੁਆਬੇ ‘ਚ ਮੀਂਹ ਦੀ ਸੰਭਾਵਨਾ: IMD ਮੋਹਾਲੀ: ਸੂਬੇ ‘ਚ ਤਾਪਮਾਨ ਲਗਾਤਾਰ ਵੱਧ ਰਿਹਾ ਹੈ। ਅੱਧੇ ਤੋਂ ਵੱਧ ਸ਼ਹਿਰਾਂ ਦਾ ਤਾਪਮਾਨ 40 ਡਿਗਰੀ ਸੈਲਸੀਅਸ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ, ਜਦੋਂ ਕਿ ਜ਼ਿਆਦਾਤਰ 39 ਦੇ ਨੇੜੇ ਹੈ।ਇਸ ਦੌਰਾਨ ਸੋਮਵਾਰ ਨੂੰ ਮਾਝਾ ਅਤੇ ਦੋਆਬਾ ਅਤੇ ਮੰਗਲਵਾਰ-ਬੁੱਧਵਾਰ ਨੂੰ ਮਾਲਵੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਸਬੰਧੀ ਮੌਸਮ ਵਿਭਾਗ ਨੇ ਯੈਲੋ ਅਲਰਟ ਵੀ ਜਾਰੀ ਕੀਤਾ ਹੈ। ਜ਼ਿਕਰਯੋਗ ਹੈ ਕਿ ਮਾਝੇ ਦੇ ਗੁਰਦਾਸਪੁਰ ਅਤੇ ਅੰਮ੍ਰਿਤਸਰ, ਦੋਆਬਾ ਦੇ ਅੰਦਰ ਕਪੂਰਥਲਾ ਅਤੇ ਜਲੰਧਰ ਅਤੇ ਮਾਲਵੇ ਦੇ ਲੁਧਿਆਣਾ, ਬਰਨਾਲਾ, ਰੂਪਨਗਰ, ਪਟਿਆਲਾ, ਐਸਏਐਸ ਨਗਰ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ, ਮਾਨਸਾ ਅਤੇ ਬਠਿੰਡਾ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮੀਂਹ ਨਾਲ ਗਰਮੀ ਤੋਂ ਰਾਹਤ ਨਹੀਂ ਮਿਲੇਗੀ। ਮੀਂਹ ਤੋਂ ਥੋੜ੍ਹੀ ਦੇਰ ਰਾਹਤ ਮਿਲੇਗੀ, ਪਰ ਉਸ ਤੋਂ ਬਾਅਦ ਸੂਰਜ ਚਮਕੇਗਾ ਅਤੇ ਤਾਪਮਾਨ ਵਧ ਜਾਵੇਗਾ। ਆਉਣ ਵਾਲੇ ਦਿਨਾਂ ਵਿੱਚ ਸ਼ਹਿਰਾਂ ਦਾ ਤਾਪਮਾਨ 42 ਡਿਗਰੀ ਸੈਲਸੀਅਸ ਦੇ ਨੇੜੇ ਪਹੁੰਚਣ ਦੀ ਸੰਭਾਵਨਾ ਹੈ। ਦਾ ਅੰਤ