ਨਵੀਂ ਦਿੱਲੀ: ਆਖਰਕਾਰ 21 ਦਿਨਾਂ ਬਾਅਦ ਚੰਡੀਗੜ੍ਹ ਮੇਅਰ ਚੋਣਾਂ ਨੂੰ ਲੈ ਕੇ ਚੱਲ ਰਹੇ ਵਿਵਾਦ ਦੀ ਤਸਵੀਰ ਅੱਜ ਸਾਫ਼ ਹੋ ਗਈ ਹੈ। ਸੁਪਰੀਮ ਕੋਰਟ ਨੇ 8 “ਅਵੈਧ” ਵੋਟਾਂ ਨੂੰ ਸਹੀ ਕਰਾਰ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਕੌਂਸਲਰ ਕੁਲਦੀਪ ਕੁਮਾਰ ਟੀਟਾ ਨੂੰ ਮੇਅਰ ਐਲਾਨ ਦਿੱਤਾ ਹੈ। ਉਥੇ ਹੀ ਦੂਜੇ ਪਾਸੇ ਸੁਪਰੀਮ ਕੋਰਟ ਨੇ ਰਿਟਰਨਿੰਗ ਅਫਸਰ ਅਨਿਲ ਮਸੀਹ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦਿਆ ਤਿੰਨ ਹਫਤਿਆਂ ਦੇ ਅੰਦਰ ਜਵਾਬ ਦਾਖਲ ਕਰਨ ਲਈ ਕਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ‘ਆਪ’ ਦੀ ਇਸ ਜਿੱਤ ‘ਤੇ ਵਧਾਈ ਸਾਂਝੀ ਕੀਤੀ ਗਈ ਹੈ।
ਆਖ਼ਿਰ ਸੱਚਾਈ ਦੀ ਹੋਈ ਜਿੱਤ…ਸੁਪਰੀਮ ਕੋਰਟ ਵੱਲੋਂ ਚੰਡੀਗੜ੍ਹ ‘ਚ ਮੇਅਰ ਚੋਣਾਂ ਨੂੰ ਲੈ ਕੇ ਸੁਣਾਏ ਫ਼ੈਸਲੇ ਦਾ ਅਸੀਂ ਸਵਾਗਤ ਕਰਦੇ ਹਾਂ… CJI ਨੇ ਪ੍ਰੀਜ਼ਾਇਡਿੰਗ ਅਫ਼ਸਰ ਵੱਲੋਂ ਰੱਦ ਕੀਤੀਆਂ 8 ਵੋਟਾਂ ਨੂੰ ਸਹੀ ਠਹਿਰਾਉਂਦੇ ਹੋਏ ‘ਆਪ’ ਦੇ ਕੁਲਦੀਪ ਕੁਮਾਰ ਨੂੰ ਮੇਅਰ ਐਲਾਨਿਆ…
ਬੀਜੇਪੀ ਵੱਲੋਂ ਸ਼ਰੇਆਮ ਕੀਤੀ ਗਈ ਧੱਕੇਸ਼ਾਹੀ ਦਾ ਉਨ੍ਹਾਂ…
— Bhagwant Mann (@BhagwantMann) February 20, 2024
ਉਥੇ ਹੀ ਦੂਜੇ ਪਾਸੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਹਰਮੋਹਿੰਦਰ ਸਿੰਘ ਲੱਕੀ ਨੇ ਕਿਹਾ, ”ਅਸੀਂ ਸੁਪਰੀਮ ਕੋਰਟ ਦਾ ਧੰਨਵਾਦ ਕਰਦੇ ਹਾਂ। ਅੱਜ ਅਸੀਂ ਦੇਖਿਆ ਕਿ ਸੱਚਾਈ ਦੀ ਜਿੱਤ ਹੋਈ ਹੈ। ਸਾਡੇ ਸਾਥੀ ਬਹੁਤ ਨਿਰਾਸ਼ ਸਨ ਕਿ ਇੰਨੀ ਮਿਹਨਤ ਦੇ ਬਾਵਜੂਦ ਅਜਿਹਾ ਹੋਇਆ। ਅੱਜ ਇਕ ਇਤਿਹਾਸਕ ਦਿਨ ਹੈ। ਚੰਡੀਗੜ੍ਹ ਦੇ ਇਤਿਹਾਸ ਲਈ। ਕੁਲਦੀਪ ਕੁਮਾਰ ਹੋਣਗੇ ਸਿਰਲੇਖ ਦੇ ਮੇਅਰ। ਇਹ ਉਨ੍ਹਾਂ ਲਈ ਸਬਕ ਹੈ ਜੋ ਲੋਕਤੰਤਰ ਦਾ ਕਤਲ ਕਰਨਾ ਚਾਹੁੰਦੇ ਹਨ।”
#WATCH चंडीगढ़ कांग्रेस अध्यक्ष हरमोहिंदर सिंह लक्की ने कहा, “…हम सुप्रीम कोर्ट का धन्यवाद करते हैं… आज हमने देख लिया कि सच की जीत होती है… हमारे साथी बहुत हताश थे कि इतनी मेहनत करने के बाद भी ये हुआ… आज का दिन चंडीगढ़ के इतिहास के लिए ऐतिहासिक है… कुलदीप कुमार टीटा… https://t.co/wczmjYOkD1 pic.twitter.com/5j6zodmvVk
— ANI_HindiNews (@AHindinews) February 20, 2024
Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.