NIA Raid on KHALSA AID Office: KHALSA AID ਪਟਿਆਲਾ ਮੌਜੂਦ ਦਫ਼ਤਰ ਵਿਚ ਬੀਤੇ ਦਿਨ NIA ਵੱਲੋਂ ਰੇਡ ਕੀਤੀ ਗਈ ਸੀ, ਜਿਸ ਨੂੰ ਲੈ ਕੇ ਹੁਣ ਪੰਜਾਬ ਦੀ ਸਿਆਸਤ ਭੱਖਦੀ ਹੋਈ ਨਜ਼ਰ ਆ ਰਹੀ ਹੈ। ਬੀਜੇਪੀ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ NIA ਵੱਲੋਂ ਕੀਤੀ ਗਈ ਇਸ ਕਾਰਵਾਈ ਤੇ ਚਿੰਤਾ ਜਾਹਰ ਕੀਤੀ ਹੈ।
ਹੜ੍ਹ ਲਿਆਏ ਨਵੀਂ ਮੁਸੀਬਤ, ਮਾਹਿਰ ਤੋਂ ਸੁਣੋ ਬਚਣ ਦਾ ਤਰੀਕਾ D5 Channel Punjabi
ਸੁਨੀਲ ਜਾਖੜ ਦਾ ਕਹਿਣਾ ਹੈ ਕਿ KHALSA AID ਲੋਕ ਭਲਾਈ ਦਾ ਕੰਮ ਕਰਦੀ ਹੈ ‘ਤੇ ਇਸ ਤਰ੍ਹਾਂ ਦੀ ਸੰਸਥਾਂ ‘ਤੇ ਰੇਡ ਕਰਨਾ ਬਹੁਤ ਹੀ ਚਿੰਤਾਜਨਕ ਹੈ। ਸੂਤਰਾਂ ਤੋਂ ਮਿੱਲੀ ਜਾਣਕਾਰੀ ਮੁਤਾਬਕ ਬੀਜੇਪੀ ਪੰਜਾਬ ਪ੍ਰਧਾਨ ਸੁਨੀਲ ਜਾਖੜ ਜਲਦ ਹੀ ਭਾਰਤ ਦੇ ਗ੍ਰਹਿ ਮੰਤਰੀ ਅੰਮਿਤ ਸ਼ਾਹ ਨੂੰ ਮਿਲ ਕੇ ਇਸ ਮੁੱਦੇ ਤੇ ਗੱਲ ਕਰਨਗੇ। ਇਸ ਤੋਂ ਪਹਿਲਾ ਅਕਾਲੀ ਦਲ ਵੱਲੋਂ ਵੀ NIA ਵੱਲੋਂ ਕੀਤੀ ਗਈ ਇਸ ਕਾਰਵਾਈ ਤੇ ਸਵਾਲ ਚੁੱਕੇ ਗਏ ਹਨ।
Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.
