ਸਾਬਕਾ ਵਿੱਤ ਮੰਤਰੀ ਰਿਸ਼ੀ ਸੁਨਕ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ‘ਚ ਅੰਤਰਿਮ ਪੜਾਅ ਦੀ ਮੁਹਿੰਮ ਨੂੰ ਮਜ਼ਬੂਤ ਕਰਨ ਲਈ ਵੀਰਵਾਰ ਨੂੰ ਦਿਨ-ਰਾਤ ਕੰਮ ਕਰਨ ਦਾ ਸੰਕਲਪ ਜਤਾਇਆ ਹੈ। ਕੰਜ਼ਰਵੇਟਿਵ ਪਾਰਟੀ ਦੇ ਨੇਤਾ ਅਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਦੀ ਦੌੜ ‘ਚ ਹੁਣ ਸੁਨਕ ਦਾ ਮੁਕਾਬਲਾ ਸਾਬਕਾ ਵਿਦੇਸ਼ ਮੰਤਰੀ ਲਿਜ਼ ਟਰਸ ਨਾਲ ਹੈ। ਪਾਰਲੀਮੈਂਟ ਦੇ ਟੋਰੀ ਮੈਂਬਰਾਂ ਵਿੱਚੋਂ 137 ਨੇ ਸੁਨਕ ਦੀ ਹਮਾਇਤ ਕੀਤੀ ਹੈ, ਜਦੋਂ ਕਿ 113 ਨੇ ਟਰਸ ਵਿੱਚ ਭਰੋਸਾ ਪ੍ਰਗਟਾਇਆ ਹੈ, ਜਿਸ ਅਨੁਸਾਰ 42 ਸਾਲਾ ਸੁਨਕ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ਵਿੱਚ ਸਭ ਤੋਂ ਅੱਗੇ ਹਨ। ਉਂਜ, ਸਨਕ ਕੈਂਪ ਜਾਣਦਾ ਹੈ ਕਿ ਉਨ੍ਹਾਂ ਨੂੰ ਪਿਛਲੇ ਹਫ਼ਤੇ ਤੋਂ ਚੱਲ ਰਹੀਆਂ ਵੋਟਾਂ ਦੇ ਹਰ ਪੜਾਅ ਵਿੱਚ ਆਪਣੀ ਲੀਡ ਬਰਕਰਾਰ ਰੱਖਣ ਲਈ ਸਖ਼ਤ ਸੰਘਰਸ਼ ਕਰਨਾ ਪਿਆ ਹੈ।
ਇਹ ਵੀ ਪੜ੍ਹੋ – ਸਿੱਧੂ ਮੂਸੇਵਾਲਾ ਦੇ ਗੀਤਾਂ ਦਾ ਕ੍ਰੇਜ਼ ਅਜੇ ਵੀ ਬਰਕਰਾਰ, 100 ਦੇਸ਼ਾਂ ‘ਚ ਸੁਣੇ ਜਾ ਰਹੇ ਹਨ ਮੂਸੇਵਾਲਾ ਦੇ ਗੀਤ
ਸੁਨਕ ਨੇ ਕਿਹਾ ਕਿ ਮੈਂ ਆਪਣੇ ਸੰਦੇਸ਼ ਨੂੰ ਦੇਸ਼ ਭਰ ਵਿੱਚ ਫੈਲਾਉਣ ਲਈ ਦਿਨ ਰਾਤ ਕੰਮ ਕਰਾਂਗਾ। ਟਰਸ ਨੇ ਜਿੱਥੇ ਪਹਿਲੇ ਦਿਨ ਤੋਂ ਟੈਕਸ ਘਟਾਉਣ ਦਾ ਵਾਅਦਾ ਕੀਤਾ ਹੈ, ਉਥੇ ਹੀ ਸਾਬਕਾ ਵਿੱਤ ਮੰਤਰੀ ਨੇ ਮਹਿੰਗਾਈ ਘਟਾਉਣ ਨੂੰ ਪਹਿਲ ਦੇਣ ਦਾ ਭਰੋਸਾ ਦਿੱਤਾ ਹੈ। ਹਾਲਾਂਕਿ, ਦੋਵਾਂ ਉਮੀਦਵਾਰਾਂ ਨੇ ਸਾਬਕਾ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਦੇ ਨਕਸ਼ੇ-ਕਦਮਾਂ ‘ਤੇ ਚੱਲਣ ਦੀ ਕੋਸ਼ਿਸ਼ ਕੀਤੀ ਹੈ। ਸੁਨਕ ਨੇ ਇਕ ਲੇਖ ਵਿਚ ਕਿਹਾ ਕਿ ਮੈਂ ਸਾਬਕਾ ਪ੍ਰਧਾਨ ਮੰਤਰੀ ਥੈਚਰ ਨੂੰ ਫਾਲੋ ਕਰਦਾ ਹਾਂ।
ਇਹ ਵੀ ਪੜ੍ਹੋ-ਕੋਰੋਨਾ ਵਾਇਰਸ: ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਕਰੋਨਾ ਤੋਂ ਸੰਕਰਮਿਤ
ਮੈਂ ਸਖ਼ਤ ਮਿਹਨਤ, ਪਰਿਵਾਰ ਅਤੇ ਏਕਤਾ ਵਿੱਚ ਵਿਸ਼ਵਾਸ ਕਰਦਾ ਹਾਂ। ਮੈਂ ਥੈਚਰ ਵਰਗਾ ਰਾਜ ਚਲਾਵਾਂਗਾ। ਉਨ੍ਹਾਂ ਕਿਹਾ ਕਿ ਮੈਂ ਰਾਸ਼ਟਰੀ ਪ੍ਰਭੂਸੱਤਾ ਵਿੱਚ ਵਿਸ਼ਵਾਸ ਰੱਖਦਾ ਹਾਂ। ਆਰਥਿਕ ਵਿਕਾਸ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ ਅਤੇ ਇਹ ਟੀਚਾ ਘੱਟ ਮਹਿੰਗਾਈ ਅਤੇ ਮਜ਼ਬੂਤ ਜਨਤਕ ਵਿੱਤ ਦੇ ਆਧਾਰ ‘ਤੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ।