ਦਿੱਗਜ ਨੇਤਾਵਾਂ ਨਵਜੋਤ ਸਿੱਧੂ ਅਤੇ ਬਿਕਰਮਜੀਤ ਮਜੀਠੀਆ ਨੂੰ ਹਰਾਉਣ ਵਾਲੀ ਆਮ ਆਦਮੀ ਪਾਰਟੀ ਦੀ ਵਿਧਾਇਕ ਜੀਵਨਜੋਤ ਕੌਰ ਨੂੰ ਸੋਸ਼ਲ ਮੀਡੀਆ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਵਿਧਾਇਕ ਨੇ ਡੀਜੀਪੀ ਵੀਕੇ ਭੰਵਰਾ ਅਤੇ ਸੀਪੀ ਅਰੁਣਪਾਲ ਸਿੰਘ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਜਾਂਚ ਤੋਂ ਬਾਅਦ ਥਾਣਾ ਮਕਬੂਲਪੁਰਾ ਵਿਖੇ ਸਿਕੰਦਰ ਸਿੰਘ ਵਾਸੀ ਪੈਰਾਡਾਈਜ਼ ਕਲੋਨੀ ਨਰਾਇਜਗੜ੍ਹ ਛੇਹਰਟਾ ਦੇ ਖ਼ਿਲਾਫ਼ ਆਈਟੀ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। .