ਸਿੱਖ ਕੌਮ ਦੀ ਨਸਲਕੁਸ਼ੀ ਕਰਨ ਦੀ ਧਮਕੀ ਦੇਣ ਵਾਲੇ ਰਾਹੁਲ ਸ਼ਰਮਾ ਦੀ ਰੈਗੂਲਰ ਬੇਲ ਅਰਜ਼ੀ ਹਾਈ ਕੋਰਟ ਤੋਂ ਨਾਮਨਜ਼ੂਰ


ਚੰਡੀਗੜ੍ਹ:  ਸੁਧੀਰ ਸੂਰੀ ਕਤਲ ਕੇਸ ਤੋਂ ਬਾਦ ਸਮੁੱਚੀ ਸਿੱਖ ਕੌਮ ਦੀ ਨਸਲਕੁਸ਼ੀ ਕਰਨ ਦੀ ਧਮਕੀ ਦੇਣ ਵਾਲੇ ਫਿਰਕੂ ਨੌਜਵਾਨਾਂ ( ਰਾਹੁਲ ਸ਼ਰਮਾ, ਸੌਰਭ ਸੇਤੀਆ) ਵਿਰੁੱਧ ਪਰਚਾ ਦਰਜ ਕਰਵਾਉਣ ਵਾਲੇ ਹਾਈ ਕੋਰਟ ਦੇ ਵਕੀਲ ਗੁਰਮੋਹਨ ਪ੍ਰੀਤ ਸਿੰਘ ‘ਤੇ ਰਾਹੁਲ ਸ਼ਰਮਾ ਦੀ ਰੈਗੂਲਰ ਬੇਲ ਅਰਜ਼ੀ ਅੱਜ ਹਾਈ ਕੋਰਟ ਤੋਂ ਨਾਮਨਜ਼ੂਰ ਕਰਵਾਈ। ਮਾਣਯੋਗ ਹਾਈ ਕੋਰਟ ਦੇ ਜੱਜ ਜਸਗੁਰਪ੍ਰੀਤ ਸਿੰਘ ਪੁਰੀ ਜੀ ਨੇ ਅਰਜੀ ਖਾਰਜ ਕਰਦਿਆਂ ਆਖਿਆ ਇਹ ਵਾਕਾ ਹਿਰਦਾ ਵਲੂੰਧਰਦਾ ਹੋਇਆ 1984 ਦੇ ਕਤਲੇਆਮ ਦੀ ਯਾਦ ਦਵਾਉਂਦਾ ਹੈ, ਜਿਸ ਵਿਚ ਭਾਰਤ ਦੇ ਪੂਰਵ ਪ੍ਰਧਾਨਮੰਤਰੀ ਇੰਦਰਾ ਗਾਂਧੀ ਦੇ ਕਾਤਲ ਤੋਂ ਬਾਦ ਹੋਈ ਸਿੱਖਾਂ ਦੀ ਨਸਲ ਖੁਸ਼ੀ ਇੱਕ ਕਾਲਾ ਧੱਬਾ ਹੈ ਅਤੇ ਉਕਤ ਦੋਸ਼ੀਆਂ ਵਲੋਂ ਕੀਤਾ ਗਿਆ ਕਾਰਾ ਓਸੇ ਹੀ ਤਰਜ਼ ਤੇ ਹੈ ਅਤੇ ਇਹ ਖੁਸ਼ਨਸੀਬੀ ਹੀ ਹੈ ਕੇ ਕੋਈ ਕਤਲੇਆਮ ਨਹੀਂ ਵਾਪਰਿਆ।
Congress ਨੇ High Court ‘ਚ ਫਸਾਏ AAP ਵਾਲੇ, ਪੈ ਗਿਆ ਨਵਾਂ ਪੰਗਾ, ਹੁਣ ਦੇਣਾ ਪਵੇਗਾ ਜਵਾਬ | D5 Channel Punjabi
ਇਸ ਘਾਲਣਾ ਵਿਚ ਐਡਵੋਕੇਟ ਗੁਰਮੋਹਨ ਪ੍ਰੀਤ ਸਿੰਘ ਦੀ ਅਗਵਾਈ ਹੇਠ ਐਡਵੋਕੇਟ ਗੁਰਪ੍ਰਤਾਪ ਸਿੰਘ ਭੁੱਲਰ, ਗਗਨਦੀਪ ਝਣੀਰ, ਐਡਵੋਕੇਟ ਘੁੰਮਣ ਬ੍ਰਦਰਜ਼ ਨੇ ਵੀ ਸ਼ਲਾਘਾਯੋਗ ਕਿਰਦਾਰ ਨਿਭਾਇਆ ਹੈ। ਸਿਸਟਮ ਦੀਆਂ ਵਧੀਕੀਆਂ ਝਲਦੇ ਹੋਏ ਵੀ ਮਨੁੱਖੀ ਅਧਿਕਾਰਾਂ ਦੇ ਵਕੀਲ ਗੁਰਮੋਹਨ ਪ੍ਰੀਤ ਸਿੰਘ ਸਮਾਂ ਪੈਣ ਤੇ ਅਕਸਰ ਪੰਥ ਅਤੇ ਪੰਜਾਬ ਲਈ ਆਵਾਜ਼ ਬੁਲੰਦ ਕਰਦੇ ਦਿਖਦੇ ਹਨ ਅਤੇ ਅਜੌਕੇ ਮਨੁੱਖੀ ਅਧਿਕਾਰਾਂ ਦੇ ਮਸਲਿਆਂ ਵਿਚ ਪੂਰਨ ਤੌਰ ਤੇ ਕਾਰਜਸ਼ੀਲ ਹਨ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Leave a Reply

Your email address will not be published. Required fields are marked *