ਸ਼੍ਰੀ ਕਾਲੀ ਮਾਤਾ ਮੰਦਰ ਪਟਿਆਲਾ ਵਿੱਚ ਸ਼ਰਧਾਲੂਆਂ ਨੇ ਨਵਰਾਤਰੀ 2022 ਦਾ ਸੁਆਗਤ ਕੀਤਾ


ਸ਼ਰਧਾਲੂਆਂ ਨੇ ਨਵਰਾਤਰੀ 2022 ਦਾ ਸ੍ਰੀ ਕਾਲੀ ਮਾਤਾ ਮੰਦਿਰ ਪਟਿਆਲਾ ਦਫ਼ਤਰ ਵਿਖੇ ਅਰਦਾਸਾਂ ਨਾਲ ਕੀਤਾ ਸਵਾਗਤ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ ਨੇ ਨਵਰਾਤਰੀ ਦੌਰਾਨ ਸ਼ਹਿਰ ਵਿੱਚ ਸੁਚਾਰੂ ਆਵਾਜਾਈ ਲਈ ਤਿਆਰ ਕੀਤਾ ਟ੍ਰੈਫਿਕ ਪਲਾਨ, ਪਟਿਆਲਾ ਪੁਲਿਸ ਵੱਲੋਂ 26 ਸਤੰਬਰ ਤੋਂ ਸ਼ੁਰੂ ਹੋ ਰਹੀ ਨਵਰਾਤਰੀ ਮੌਕੇ ਸ਼ਹਿਰ ਵਿੱਚ ਆਵਾਜਾਈ ਨੂੰ ਸੁਚਾਰੂ ਬਣਾਈ ਰੱਖਣ ਲਈ ਡੀ. ਸ਼੍ਰੀ ਕਾਲੀ ਮਾਤਾ ਮੰਦਿਰ ਨੇੜਲੀਆਂ ਸੜਕਾਂ ‘ਤੇ ਸ਼ਰਧਾਲੂਆਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਬਦਲਵੇਂ ਆਵਾਜਾਈ ਮਾਰਗਾਂ ਨੂੰ ਅਪਣਾਉਣ ਲਈ ਇੱਕ ਨਵੀਂ ਟ੍ਰੈਫਿਕ ਯੋਜਨਾ ਬਣਾਈ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਦੀਪਕ ਪਾਰੀਕ ਨੇ ਦੱਸਿਆ ਕਿ ਸ੍ਰੀ ਕਾਲੀ ਮਾਤਾ ਮੰਦਰ ਵਿਖੇ 26 ਸਤੰਬਰ ਤੋਂ 4 ਅਕਤੂਬਰ ਤੱਕ ਮਨਾਏ ਜਾਣ ਵਾਲੇ ਨਵਰਾਤਰੀ ਤਿਉਹਾਰ ਮੌਕੇ ਫੁਆਰਾ ਚੌਕ ਤੋਂ ਭਾਰੀ ਵਾਹਨਾਂ ਲਈ ਬਦਲਵੇਂ ਪ੍ਰਬੰਧ ਕੀਤੇ ਗਏ ਹਨ ਜਦਕਿ ਛੋਟੇ ਵਾਹਨਾਂ ਨੂੰ ਲੇਨ ਦਿੱਤੀ ਜਾਵੇਗੀ। ਇਸੇ ਤਰ੍ਹਾਂ ਬੱਸ ਸਟੈਂਡ ਪੁਲ ਦੇ ਹੇਠਾਂ ਤੋਂ ਆਉਣ ਵਾਲੀ ਸੜਕ ’ਤੇ ਵੀ ਬੈਰੀਕੇਡਿੰਗ ਕੀਤੀ ਗਈ ਹੈ, ਤਾਂ ਜੋ ਭਾਰੀ ਵਾਹਨ ਮੰਦਰ ਵਾਲੀ ਸੜਕ ’ਤੇ ਨਾ ਆਉਣ ਪਰ ਹਲਕੇ ਵਾਹਨਾਂ ਲਈ ਲਾਂਘਾ ਰੱਖਿਆ ਜਾਵੇਗਾ। ਕੈਪੀਟਲ ਸਿਨੇਮਾ ਚੌਂਕ ‘ਤੇ ਬੈਰੀਕੇਡਿੰਗ ਕੀਤੀ ਗਈ ਹੈ ਤਾਂ ਜੋ ਕੋਈ ਵੀ ਵਾਹਨ ਮੰਦਰ ਵਾਲੀ ਸੜਕ ‘ਤੇ ਨਾ ਜਾਵੇ, ਪਰ ਦੂਜੀ ਸੜਕ ‘ਤੇ ਦੋਵੇਂ ਪਾਸੇ ਆਵਾਜਾਈ ਚੱਲੇਗੀ। ਆਟੋ ਅਤੇ ਈ-ਰਿਕਸ਼ਾ ਬਾਰਾਂਦਰੀ ਰੂਟ ਰਾਹੀਂ ਭੇਜੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਲੋੜ ਅਨੁਸਾਰ ਆਵਾਜਾਈ ਦੇ ਬਦਲਵੇਂ ਪ੍ਰਬੰਧ ਕੀਤੇ ਜਾਣਗੇ। ਐਸ.ਐਸ.ਪੀ. ਦੀਪਕ ਪਾਰੀਕ ਨੇ ਲੋਕਾਂ ਨੂੰ ਨਵਰਾਤਰਿਆਂ ਦੌਰਾਨ ਟਰੈਫਿਕ ਪੁਲੀਸ ਵੱਲੋਂ ਕੀਤੇ ਗਏ ਬਦਲਵੇਂ ਟ੍ਰੈਫਿਕ ਪ੍ਰਬੰਧਾਂ ਨੂੰ ਅਪਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਲੋਕ ਟ੍ਰੈਫਿਕ ਪੁਲੀਸ ਨੂੰ ਸਹਿਯੋਗ ਦੇਣ ਅਤੇ ਸ਼ਹਿਰ ਵਿੱਚ ਆਵਾਜਾਈ ਨੂੰ ਸੁਚਾਰੂ ਬਣਾਈ ਰੱਖਣ ਲਈ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ।

Leave a Reply

Your email address will not be published. Required fields are marked *