ਸ਼ਰਾਬ ਘੁਟਾਲੇ ‘ਚ ਅਰਵਿੰਦ ਕੇਜਰੀਵਾਲ ਨੂੰ ED ਦਾ 8ਵਾਂ ਸੰਮਨ, ਹੁਣ 4 ਮਾਰਚ ਨੂੰ ਪੁੱਛਗਿੱਛ ਲਈ ਬੁਲਾਇਆ



ਨਵੀਂ ਦਿੱਲੀ, 27 ਫਰਵਰੀ-ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ’ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ 8ਵਾਂ ਸੰਮਨ ਜਾਰੀ ਕਰਕੇ 4 ਮਾਰਚ ਨੂੰ ਪੇਸ਼ ਹੋਣ ਲਈ ਕਿਹਾ ਹੈ।ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਈਡੀ ਦੇ ਸੱਤ ਸੰਮਨਾਂ ਨੂੰ ਨਜ਼ਰਅੰਦਾਜ਼ ਕਰ ਚੁੱਕੇ ਹਨ। ਮੰਗਲਵਾਰ ਨੂੰ, ਈਡੀ ਨੇ ਅਰਵਿੰਦ ਕੇਜਰੀਵਾਲ ਨੂੰ ਇੱਕ ਵਾਰ ਫਿਰ ਸੰਮਨ ਭੇਜੇ ਅਤੇ ਸ਼ਰਾਬ ਨੀਤੀ (ਦਿੱਲੀ ਆਬਕਾਰੀ ਨੀਤੀ) ਨਾਲ ਜੁੜੇ ਮਾਮਲੇ ਵਿੱਚ 4 ਮਾਰਚ ਨੂੰ ਪੁੱਛਗਿੱਛ ਲਈ ਬੁਲਾਇਆ।ਦਿੱਲੀ ਦੇ ਮੁੱਖ ਮੰਤਰੀ ਸੋਮਵਾਰ 26 ਫਰਵਰੀ ਨੂੰ ਈਡੀ ਸਾਹਮਣੇ ਪੇਸ਼ ਨਹੀਂ ਹੋਏ। ਈਡੀ ਦੇ ਸੰਮਨ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ‘ਆਪ’ ਨੇ ਕਿਹਾ ਕਿ ਮਾਮਲਾ ਅਦਾਲਤ ‘ਚ ਹੈ ਅਤੇ ਅਗਲੀ ਸੁਣਵਾਈ 16 ਮਾਰਚ ਨੂੰ ਹੈ, ਫਿਰ ਵੀ ਈਡੀ ਸੰਮਨ ਭੇਜ ਰਹੀ ਹੈ।

Leave a Reply

Your email address will not be published. Required fields are marked *