ਵਿੱਤ ਮੰਤਰੀ, ਪੰਜਾਬ 15 ਅਕਤੂਬਰ ਨੂੰ ਆਰੀਅਨਜ਼ ਵਿਖੇ ਆਈ.ਕੇ.ਜੀ.ਪੀ.ਟੀ.ਯੂ. ਦੇ ਯੂਥ ਫੈਸਟ ਦਾ ਆਯੋਜਨ ਕਰਨਗੇ –


16 ਅਕਤੂਬਰ ਨੂੰ ਸਮਾਪਤੀ ਸਮਾਰੋਹ ਵਿੱਚ ਉਚੇਰੀ ਸਿੱਖਿਆ ਮੰਤਰੀ ਸ: ਗੁਰਮੀਤ ਸਿੰਘ ਮੀਤ ਹੇਅਰ ਮੁੱਖ ਮਹਿਮਾਨ ਹੋਣਗੇ।

ਮੋਹਾਲੀ, 13 ਅਕਤੂਬਰ

ਪੰਜਾਬ ਦੇ 10 ਜ਼ਿਲ੍ਹਿਆਂ ਦੇ ਅਧੀਨ ਆਉਂਦੇ ਵੱਖ-ਵੱਖ ਕਾਲਜਾਂ ਦੇ ਆਈਕੇਜੀ-ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ ਦਾ ਦੋ ਦਿਨਾਂ ਵੈਸਟ ਜ਼ੋਨ ਯੁਵਕ ਮੇਲਾ 15-16 ਅਕਤੂਬਰ ਨੂੰ ਆਰੀਅਨਜ਼ ਗਰੁੱਪ ਆਫ਼ ਕਾਲੇਜਿਸ, ਰਾਜਪੁਰਾ, ਨੇੜੇ ਚੰਡੀਗੜ੍ਹ ਵਿਖੇ ਆਯੋਜਿਤ ਕੀਤਾ ਜਾਵੇਗਾ।

ਆਰੀਅਨਜ਼ ਗਰੁੱਪ ਦੇ ਚੇਅਰਮੈਨ ਡਾ: ਅੰਸ਼ੂ ਕਟਾਰੀਆ ਨੇ ਆਈ.ਕੇ.ਜੀ.-ਪੀ.ਟੀ.ਯੂ. ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਵਿੱਤ ਮੰਤਰੀ, ਪੰਜਾਬ ਸ: ਹਰਪਾਲ ਸਿੰਘ ਚੀਮਾ ਮੁੱਖ ਮਹਿਮਾਨ ਹੋਣਗੇ ਜਦਕਿ ਸ੍ਰੀਮਤੀ ਨੀਨਾ ਮਿੱਤਲ, ਵਿਧਾਇਕ, ਰਾਜਪੁਰਾ ਅਤੇ ਸ. ਗੁਰਲਾਲ ਸਿੰਘ, ਵਿਧਾਇਕ ਘਨੌਰ 15 ਅਕਤੂਬਰ ਨੂੰ ਉਦਘਾਟਨੀ ਸਮਾਰੋਹ ਦੇ ਮਹਿਮਾਨ ਹੋਣਗੇ। 16 ਅਕਤੂਬਰ ਨੂੰ ਸਮਾਪਤੀ ਸਮਾਰੋਹ ਵਿੱਚ ਉਚੇਰੀ ਸਿੱਖਿਆ ਮੰਤਰੀ ਸ: ਗੁਰਮੀਤ ਸਿੰਘ ਮੀਤ ਹੇਅਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।

ਕਟਾਰੀਆ ਨੇ ਅੱਗੇ ਦੱਸਿਆ ਕਿ ਇਸ ਸਮਾਗਮ ਵਿੱਚ ਹੋਰ ਰੰਗ ਭਰਨ ਲਈ ਨਾਮਵਰ ਪੰਜਾਬੀ ਗਾਇਕ ਰਵਿੰਦਰ ਗਰੇਵਾਲ, ਪਰਮ, ਜਸ਼ਨ ਅਤੇ ਕਸ਼ਮੀਰੀ ਕਲਾਕਾਰ ਅਤੇ ਪੌਪਿੰਗ ਸੈਮ ਵੀ ਕ੍ਰਮਵਾਰ 15-16 ਅਕਤੂਬਰ ਨੂੰ ਆਪਣੇ ਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਮਨ ਮੋਹ ਲੈਣਗੇ।

ਗਿੱਧਾ, ਕਲਾਸੀਕਲ ਡਾਂਸ, ਲੋਕ ਗੀਤ, ਆਰਕੈਸਟਰਾ, ਗਜ਼ਲ, ਪੇਂਟਿੰਗ, ਰੰਗੋਲੀ, ਫੋਟੋਗ੍ਰਾਫੀ, ਨਾਟਕ, ਮਿਮਿਕਰੀ, ਵੈਸਟਨ ਆਈਟਮਾਂ, ਪੋਸਟਰ ਮੇਕਿੰਗ, ਕਾਰਟੂਨਿੰਗ ਆਦਿ ਸੱਭਿਆਚਾਰਕ ਗਤੀਵਿਧੀਆਂ ਅਤੇ ਭੰਗੜਾ, ਮਾਈਮ, ਸਕਿੱਟ ਆਦਿ ਯੁਵਕ ਮੇਲੇ ਦੇ ਮੁੱਖ ਆਕਰਸ਼ਣ ਹੋਣਗੇ।

Leave a Reply

Your email address will not be published. Required fields are marked *