ਪਟਿਆਲਾ: ਕੁਝ ਦਿਨ ਪਹਿਲਾਂ ਗਣਪਤੀ ਤਿਉਹਾਰ ਦੇ ਮੌਕੇ ‘ਤੇ ਗੀਤ ਗਾਉਣ ਕਾਰਨ ਵਿਵਾਦਾਂ ‘ਚ ਘਿਰੇ ਪੰਜਾਬੀ ਗਾਇਕ ਜੀ ਖਾਨ ਨੇ ਜਨਤਕ ਤੌਰ ‘ਤੇ ਮੁਆਫੀ ਮੰਗ ਲਈ ਹੈ। ਜੀ ਖਾਨ ਨੇ ਇਸ ਸਬੰਧ ‘ਚ ਇੰਸਟਾਗ੍ਰਾਮ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਜੀ ਖਾਨ ਕਹਿੰਦੇ ਹਨ ਕਿ ਉਨ੍ਹਾਂ ਨੇ ਗਣਪਤੀ ਤਿਉਹਾਰ ‘ਤੇ ਗਲਤੀ ਨਾਲ ਗੀਤ ਗਾਇਆ ਸੀ। ਸਰੋਤਿਆਂ ਨੇ ਉਸ ਨੂੰ ਗੀਤ ਗਾਉਣ ਲਈ ਬੇਨਤੀ ਕੀਤੀ ਸੀ ਅਤੇ ਉਸ ਨੂੰ ਲੱਗਾ ਕਿ ਸਰੋਤਿਆਂ ਵਿਚ ਰੱਬ ਵੱਸਦਾ ਹੈ ਅਤੇ ਉਨ੍ਹਾਂ ਨੂੰ ਨਾਂਹ ਨਹੀਂ ਕਰਨੀ ਚਾਹੀਦੀ। ਮਾਛੀਵਾੜਾ ‘ਚ ਅਧਿਆਪਕ ਨੇ ਸਾਰੀਆਂ ਹੱਦਾਂ ਪਾਰ, 8 ਸਾਲ ਦੀ ਬੱਚੀ ਨੂੰ ਨਹੀਂ ਬਖਸ਼ਿਆ D5 Channel Punjabi ਜੀ ਖਾਨ ਨੇ ਕਿਹਾ ਕਿ ਜੇਕਰ ਕਿਸੇ ਨੂੰ ਇਸ ਗੱਲ ਦਾ ਬੁਰਾ ਲੱਗਾ ਹੈ ਤਾਂ ਉਹ ਹੱਥ ਜੋੜ ਕੇ ਸਾਰਿਆਂ ਤੋਂ ਮੁਆਫੀ ਮੰਗਦਾ ਹੈ। ਦੱਸਣਯੋਗ ਹੈ ਕਿ ਗਾਇਕ ਨਿੰਜਾ ਅਤੇ ਗੈਰੀ ਸੰਧੂ ਵੀ ਜੀ ਖਾਨ ਦੇ ਸਮਰਥਨ ‘ਚ ਆ ਚੁੱਕੇ ਹਨ। ਦੋਵਾਂ ਗਾਇਕਾਂ ਨੇ ਵੀਡਿਓ ਸ਼ੇਅਰ ਕਰਕੇ ਜੀ ਖਾਨ ਦਾ ਸਮਰਥਨ ਕੀਤਾ ਹੈ। ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ/ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।