ਵਿਜੀਲੈਂਸ ਵੱਲੋਂ ਕਣਕ ਵਿੱਚ 1.24 ਕਰੋੜ ਰੁਪਏ ਤੋਂ ਵੱਧ ਦਾ ਗਬਨ ਕਰਨ ਦੇ ਦੋਸ਼ ਵਿੱਚ ਪਨਗ੍ਰੇਨ ਦਾ ਇੰਸਪੈਕਟਰ ਗ੍ਰਿਫ਼ਤਾਰ


ਚੰਡੀਗੜ੍ਹ: ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਪਨਗ੍ਰੇਨ ਦੇ ਇੰਸਪੈਕਟਰ (ਗਰੇਡ-1) ਬਿਕਰਮਜੀਤ ਸਿੰਘ ਨੂੰ ਸ੍ਰੀ ਖਡੂਰ ਸਾਹਿਬ, ਜ਼ਿਲ੍ਹਾ ਤਰਨ ਤਾਰਨ ਵਿਖੇ ਪਨਗ੍ਰੇਨ ਗੋਦਾਮਾਂ ਦੇ ਇੰਚਾਰਜ ਵਜੋਂ ਆਪਣੀ ਤਾਇਨਾਤੀ ਦੌਰਾਨ ਕਣਕ ਵਿੱਚ ਗਬਨ ਕਰਨ ਅਤੇ ਸਰਕਾਰੀ ਖ਼ਜ਼ਾਨੇ ਨੂੰ 1.24 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਉਕਤ ਇੰਸਪੈਕਟਰ ਹੁਣ ਗੁਰਦਾਸਪੁਰ ਵਿਖੇ ਤਾਇਨਾਤ ਹੈ ਅਤੇ ਉਸ ਨੂੰ ਮੁਅੱਤਲ ਕੀਤਾ ਗਿਆ ਹੈ।
ਭਗਵੰਤ ਮਾਨ ਦੀ ਕਾਨਫੰਰਸ ਤੋਂ ਬਾਅਦ, ਰਾਜਪਾਲ ਦਾ ਬਿਆਨ , ਦੋਵਾ ਦੇ ਵਿਚਕਾਰ ਅਕਾਲੀ ਦਲ ਦੀ ਐਂਟਰੀ ?D5 Channel Punjabi
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਦੀ ਤਰਨ ਤਾਰਨ ਯੂਨਿਟ ਨੇ ਤਕਨੀਕੀ ਟੀਮ ਨਾਲ ਮਿਲ ਕੇ ਸ੍ਰੀ ਖਡੂਰ ਸਾਹਿਬ ਵਿਖੇ ਪਨਗ੍ਰੇਨ ਦੇ ਗੋਦਾਮਾਂ ਦੀ ਅਚਨਚੇਤ ਚੈਕਿੰਗ ਕੀਤੀ ਸੀ ਅਤੇ ਗੋਦਾਮਾਂ ਵਿੱਚ ਸਟੋਰ ਕੀਤੇ ਸਟਾਕ ਵਿੱਚੋਂ ਕ੍ਰਮਵਾਰ 2019-2020 ਅਤੇ 2020-2021 ਦੌਰਾਨ 760 ਕੁਇੰਟਲ ਅਤੇ 229 ਕੁਇੰਟਲ ਕਣਕ ਗਾਇਬ ਪਾਈ ਗਈ, ਜਿਸਦੀ ਕੁੱਲ ਮਾਰਕੀਟ ਕੀਮਤ 1,24,93,709 ਰੁਪਏ ਬਣਦੀ ਹੈ।
Strike ਕੀਤੀ ਤਾਂ ਜਾਵੇਗੀ ਨੌਕਰੀ,CM ਦੀ ਸਖ਼ਤ ਚੇਤਾਵਨੀ | D5 Channel Punjabi |Bhagwant Mann on Patwari Strike
ਉਨ੍ਹਾਂ ਦੱਸਿਆ ਕਿ ਜਾਂਚ ਉਪਰੰਤ ਥਾਣਾ ਵਿਜੀਲੈਂਸ ਬਿਊਰੋ, ਅੰਮ੍ਰਿਤਸਰ ਰੇਂਜ ਵਿਖੇ ਇੰਸਪੈਕਟਰ ਬਿਕਰਮਜੀਤ ਸਿੰਘ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) (ਏ), 13 (2) ਅਤੇ ਆਈ.ਪੀ.ਸੀ. ਦੀ ਧਾਰਾ 409 ਤਹਿਤ ਮਿਤੀ 30-08-2023 ਨੂੰ ਐਫ.ਆਈ.ਆਰ. ਨੰ. 30 ਦਰਜ ਕੀਤੀ ਗਈ ਹੈ। ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਇੰਸਪੈਕਟਰ ਦੀਆਂ ਚੱਲ-ਅਚੱਲ ਜਾਇਦਾਦਾਂ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Leave a Reply

Your email address will not be published. Required fields are marked *