ਲੰਡਨ ‘ਚ ਕੌਫੀ ਡੇਟ ‘ਤੇ ਗਏ ਵਿਰਾਟ-ਅਨੁਸ਼ਕਾ ⋆ D5 News


ਮੁੰਬਈ (ਬਿਊਰੋ)- ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੀ ਜੋੜੀ ਸ਼ਾਨਦਾਰ ਜੋੜੀਆਂ ‘ਚੋਂ ਇਕ ਹੈ। ਜਦੋਂ ਵੀ ਇਸ ਜੋੜੀ ਨੂੰ ਇਕੱਠਿਆਂ ਦੇਖਿਆ ਜਾਂਦਾ ਹੈ ਤਾਂ ਇਹ ਟਾਕ ਆਫ ਦ ਟਾਊਨ ਬਣ ਜਾਂਦੇ ਹਨ। ਬਿਜ਼ੀ ਸ਼ੈਡਿਊਲ ‘ਚ ਕੰਮ ਕਰਨ ਦੇ ਬਾਵਜੂਦ ਅਨੁਸ਼ਕਾ ਅਤੇ ਵਿਰਾਟ ਅਕਸਰ ਇਕੱਠੇ ਸਮਾਂ ਬਿਤਾਉਂਦੇ ਨਜ਼ਰ ਆਉਂਦੇ ਹਨ। ਹੁਣ ਇਸ ਜੋੜੀ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਹ ਤਸਵੀਰਾਂ ਅਨੁਸ਼ਕਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ ਹਨ। ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਪਰਾਲੀ ਦਾ ਲੱਭਿਆ ਹੱਲ, ਆਹ ਪੰਜਾਬੀ ਨੇ ਬਣਾ ਲਈ ਸੁਪਰ ਮਸ਼ੀਨ, ਖਰੀਦਦਾਰਾਂ ਦੀ ਹੋਈ ਭੀੜ D5 Channel Punjabi ਇਨ੍ਹਾਂ ਤਸਵੀਰਾਂ ‘ਚ ਦੋਵੇਂ ਇਕ-ਦੂਜੇ ਨਾਲ ਸਮਾਂ ਬਿਤਾਉਂਦੇ ਨਜ਼ਰ ਆ ਰਹੇ ਹਨ। ਇਹ ਤਸਵੀਰਾਂ ਕਾਫੀ ਰੋਮਾਂਟਿਕ ਅਤੇ ਕੂਲ ਲੱਗ ਰਹੀਆਂ ਹਨ। ਲੁੱਕ ਦੀ ਗੱਲ ਕਰੀਏ ਤਾਂ ਅਭਿਨੇਤਰੀ ਅਨੁਸ਼ਕਾ ਸ਼ਰਮਾ ਨੇ ਗੁਲਾਬੀ ਟਰੈਕ ਪੈਂਟ ਅਤੇ ਬਲੈਕ ਸਵੈਟ ਸ਼ਰਟ ਪਾਈ ਹੋਈ ਹੈ। ਇਸ ਦੇ ਨਾਲ ਹੀ ਅਭਿਨੇਤਰੀ ਨੇ ਆਪਣੇ ਵਾਲ ਵੀ ਅੱਪ ਕੀਤੇ ਹਨ। ਇਸ ਦੇ ਨਾਲ ਹੀ ਤਸਵੀਰਾਂ ‘ਚ ਵਿਰਾਟ ਬਲੈਕ ਪੈਂਟ ਦੇ ਨਾਲ ਆਰਾਮਦਾਇਕ ਹੂਡੀ ‘ਚ ਨਜ਼ਰ ਆ ਰਹੇ ਹਨ। ਭਾਜਪਾ ਦੀ ਸਿਆਸਤ ‘ਚ ਧਮਾਕਾ! ਕੈਪਟਨ ਦਾ ਵੱਡਾ ਅਹੁਦਾ? ਸ਼ਾਹ ਅਤੇ ਕੈਪਟਨ ਦੀ ਬੰਦ ਕਮਰਾ ਮੁਲਾਕਾਤ ਡੀ5 ਚੈਨਲ ਪੰਜਾਬੀ ਤਸਵੀਰਾਂ ਵਿੱਚ ਦੋਵੇਂ ਕਮਾਲ ਦੇ ਨਜ਼ਰ ਆ ਰਹੇ ਹਨ। ਇਕ ਤਸਵੀਰ ‘ਚ ਜੋੜਾ ਸੈਲਫੀ ਖਿੱਚ ਰਿਹਾ ਹੈ। ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਅਨੁਸ਼ਕਾ ਦੇ ਫਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਨੁਸ਼ਕਾ ਇਸ ਸਮੇਂ ‘ਚੱਕਦਾ ਐਕਸਪ੍ਰੈੱਸ’ ਦੀ ਸ਼ੂਟਿੰਗ ‘ਚ ਰੁੱਝੀ ਹੋਈ ਹੈ। ਨੈੱਟਫਲਿਕਸ ‘ਤੇ ਰਿਲੀਜ਼ ਹੋਣ ਵਾਲੀ ਇਸ ਫਿਲਮ ‘ਚ ਉਹ ਕ੍ਰਿਕਟਰ ਝੂਲਨ ਗੋਸਵਾਮੀ ਦਾ ਕਿਰਦਾਰ ਨਿਭਾਅ ਰਹੀ ਹੈ। ਇਸ ਫਿਲਮ ਨਾਲ ਉਹ ਤਿੰਨ ਸਾਲ ਬਾਅਦ ਪਰਦੇ ‘ਤੇ ਵਾਪਸੀ ਕਰੇਗੀ। ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ/ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।

Leave a Reply

Your email address will not be published. Required fields are marked *