ਮੰਤਰੀ ਮੀਤ ਹੇਅਰ ਨੇ 1.58 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਨੀਂਹ ਪੱਥਰ ਰੱਖਿਆ



ਬਰਨਾਲਾ, 1 ਦਸੰਬਰ
ਬਰਨਾਲਾ ਵਾਸੀਆਂ ਦੀ ਲੰਬੇ ਚਿਰ ਤੋਂ ਤੁਰੀ ਆ ਰਹੀ ਮੰਗ ਨੂੰ ਪੂਰਾ ਕਰਦਿਆਂ ਮੰਤਰੀ ਸ.ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ 1.58 ਕਰੋੜ ਰੁਪਏ ਦੀ ਲਾਗਤ ਨਾਲ ਜੋਸ਼ੀਲਾ ਚੌਂਕ ਤੋਂ ਫੁਆਰਾ ਚੌਂਕ ਅਤੇ ਅੱਗੇ ਭਗਵਾਨ ਵਾਲਮੀਕ ਚੌਂਕ ਤੋਂ ਹੁੰਦੇ ਹੋਏ ਬੱਸ ਸਟੈਂਡ ਸੜਕ ਦੇ ਕੰਮਾਂ ਦਾ ਨੀਂਹ ਪੱਥਰ ਰੱਖਿਆ।
ਇਸ ਸਬੰਧੀ ਵਧੇਰੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ 86.94 ਲੱਖ ਰੁਪਏ ਦੀ ਲਾਗਤ ਨਾਲ ਫੁਆਰਾ ਚੌਂਕ ਤੋਂ ਜੋਸ਼ੀਲਾ ਚੌਂਕ (22 ਏਕੜ ਸਕੀਮ) ਤੱਕ ਸੜਕ ਬਣਾਈ ਜਾਵੇਗੀ। ਨਾਲ ਹੀ ਫੁਆਰਾ ਚੌਂਕ ਤੋਂ ਭਗਵਾਨ ਵਾਲਮੀਕ ਚੌਂਕ ਤੋਂ ਹੁੰਦੇ ਹੋਏ ਬੱਸ ਅੱਡੇ ਤੱਕ ਦੀ ਸੜਕ ‘ਚ ਗਰਿੱਲਾਂ ਲਗਾਉਣ ਦਾ ਕੰਮ ਕੀਤਾ ਜਾਵੇਗਾ ਜਿਸ ਦੀ ਲਾਗਤ 71.78 ਲੱਖ ਰੁਪਏ ਹੋਵੇਗੀ।
ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲੋਕਾਂ ਦੀਆਂ ਲੋੜਾਂ ਅਤੇ ਸਮਸਿਆਵਾਂ ਦਾ ਹੱਲ ਸਮਾਂ ਬੱਧ ਤਰੀਕੇ ਨਾਲ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਨਗਰ ਸੁਧਾਰ ਟਰੱਸਟ ਦੇ ਕਾਰਜ ਖੇਤਰ ਹੇਠਾਂ ਪੈਂਦੀ ਇਸ ਸੜਕ ਲਈ ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਵੱਲੋਂ ਵਿਸ਼ੇਸ਼ ਫੰਡ ਜਾਰੀ ਕੀਤੇ ਗਏ ਹਨ । ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵੀ ਸ਼ਹਿਰੀ ਅਤੇ ਪੇਂਡੂ ਖੇਤਰਾਂ ‘ਚ ਵਿਕਾਸ ਕਾਰਜ ਇਸੇ ਤਰੀਕੇ ਨਾਲ ਜਾਰੀ ਰਹਿਣਗੇ।

The post ਮੰਤਰੀ ਮੀਤ ਹੇਅਰ ਨੇ 1.58 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਨੀਂਹ ਪੱਥਰ ਰੱਖਿਆ appeared first on D5 News.

Leave a Reply

Your email address will not be published. Required fields are marked *