ਮੈਕਸੀਕੋ ‘ਚ ਹਾਦਸਾ, ਟੱਕਰ ਤੋਂ ਬਾਅਦ ਦੋਵੇਂ ਵਾਹਨਾਂ ਨੂੰ ਲੱਗੀ ਅੱਗ ਮੈਕਸੀਕੋ: ਮੈਕਸੀਕੋ ‘ਚ ਐਤਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਉੱਤਰੀ ਮੈਕਸੀਕੋ ਵਿੱਚ ਸਿਉਡਾਡ ਵਿਕਟੋਰੀਆ ਹਾਈਵੇਅ ਉੱਤੇ ਇੱਕ ਯਾਤਰੀ ਵੈਨ ਅਤੇ ਇੱਕ ਟਰੱਕ ਦੀ ਟੱਕਰ ਹੋ ਗਈ। ਇਸ ਹਾਦਸੇ ‘ਚ ਘੱਟੋ-ਘੱਟ 26 ਲੋਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਭਿਆਨਕ ਟੱਕਰ ਕਾਰਨ ਦੋਵੇਂ ਵਾਹਨਾਂ ਨੂੰ ਅੱਗ ਲੱਗ ਗਈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਵੈਨ ‘ਚ ਕਿੰਨੇ ਲੋਕ ਸਵਾਰ ਸਨ। ਪੁਲਿਸ ਨੇ ਦੱਸਿਆ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ। ਦਾ ਅੰਤ