ਰਵੀ ਸਿੰਘ ਖਾਲਸਾ ਏਡ ਦੇ ਟਵਿੱਟਰ ਅਕਾਊਂਟ ਨੂੰ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਹੈ। ਰਵੀ ਸਿੰਘ ਖਾਲਸਾ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਇਕ ਪੋਸਟ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ ਹੈ। ਮੂਸੇਵਾਲਾ ਦੇ ਸ਼ੈੱਲ ਗੀਤ ਦੇ ਬੈਨ ਹੋਣ ਤੋਂ ਬਾਅਦ ਕਈ ਟਵਿਟਰ ਅਕਾਊਂਟ ਵੀ ਬੈਨ ਕਰ ਦਿੱਤੇ ਗਏ ਹਨ।
ਇਸ ਤੋਂ ਪਹਿਲਾਂ ਕਿਸਾਨ ਏਕਤਾ ਮੋਰਚਾ ਅਤੇ ਟਰੈਕਟਰ 2 ਟਵਿਟਰ ‘ਤੇ ਵੀ ਪਾਬੰਦੀ ਲਗਾਈ ਗਈ ਸੀ। ਰਵੀ ਸਿੰਘ ਨੇ ਕਿਹਾ ਕਿ ਤੁਸੀਂ ਸਾਡੀ ਆਵਾਜ਼ ਨੂੰ ਦਬਾ ਨਹੀਂ ਸਕਦੇ। ਰਵੀ ਸਿੰਘ ਖਾਲਸਾ ਖਾਲਸਾ ਏਡ ਦੇ ਸੰਸਥਾਪਕ ਹਨ। ਖਾਲਸਾ ਏਡ ਇੱਕ ਸੰਸਥਾ ਹੈ ਜੋ ਕੁਦਰਤੀ ਆਫ਼ਤਾਂ ਲਈ ਆਪਣੇ ਬਲਬੂਤੇ ਅੱਗੇ ਆਉਂਦੀ ਹੈ। ਰਵੀ ਸਿੰਘ ਖਾਲਸਾ ਦਾ ਸਿੱਖ ਕੌਮ ਵਿੱਚ ਬਹੁਤ ਉੱਚਾ ਨਾਮ ਹੈ ਜੋ ਆਪਣੀ ਨਿਰਸਵਾਰਥ ਸੇਵਾ ਕਰਕੇ ਜਾਣੇ ਜਾਂਦੇ ਹਨ।