ਚੰਡੀਗੜ੍ਹ,18 ਜਨਵਰੀ – ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਇਹ ਆ ਰਹੀ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਜਦੀਕੀ ਰਿਸ਼ਤੇਦਾਰ ਦੇ 12 ਦੇ ਕਰੀਬ ਟਿਕਾਣਿਆਂ ਤੇ ਈਡੀ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹ ਛਾਪੇਮਾਰੀ ਮੋਹਾਲੀ,ਚੰਡੀਗੜ੍ਹ ਅਤੇ ਪੰਚਕੂਲਾ ਵਿੱਚ ਹੋ ਰਹੀ ਹੈ। ਛਾਪੇਮਾਰੀ ਦਾ ਸੰਬੰਧ ਨਾਜ਼ਾਇਜ ਮਾਇਨਿੰਗ ਦੇ ਆਰੋਪਾਂ ਨੂੰ ਦੱਸਿਆ ਜਾ ਰਿਹਾ ਹੈ। ਬਾਕੀ ਜਾਣਕਾਰੀ ਦੀ ਅਜੇ ਉਡੀਕ ਕੀਤੀ ਜਾ ਰਹੀ ਹੈ।