ਮਹਾਰਾਣੀ ਐਲਿਜ਼ਾਬੈਥ-2 ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਦੋਸ਼ ‘ਚ ਸਿੱਖ ਨੌਜਵਾਨ ਨੂੰ ਸੁਣਾਈ 9 ਸਾਲ ਦੀ ਸਜ਼ਾ


ਬਰਤਾਨੀਆ ਦੀ ਅਦਾਲਤ ਨੇ ਬਰਤਾਨੀਆ ਦੀ ਮਰਹੂਮ ਮਹਾਰਾਣੀ ਐਲਿਜ਼ਾਬੈਥ-2 ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ ਜਸਵੰਤ ਸਿੰਘ ਚੈਲ ਨਾਮ ਦੇ ਸਿੱਖ ਨੌਜਵਾਨ ਨੂੰ 9 ਸਾਲ ਦੀ ਸਜ਼ਾ ਸੁਣਾਈ ਹੈ। ਜਸਵੰਤ ਸਿੰਘ ਦੀ ਉਮਰ 21 ਸਾਲ ਦੱਸੀ ਗਈ ਹੈ। ਅਦਾਲਤ ਨੇ ਇਹ ਸਜ਼ਾ ਜਸਵੰਤ ਸਿੰਘ ਚੈਲ ਦੀ ਮਾਨਸਿਕ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਦਿੱਤੀ ਹੈ।
ਲੰਡਨ ਦੀ ਓਲਡ ਬੇਲੀ ਅਦਾਲਤ ਵਿੱਚ ਸੁਣਵਾਈ ਦੌਰਾਨ, ਜੱਜ ਨਿਕੋਲਸ ਹਿਲੀਅਰਡ ਨੇ ਫੈਸਲਾ ਸੁਣਾਇਆ ਕਿ ਚੈਲ ਨੂੰ ਬਰਕਸ਼ਾਇਰ ਵਿੱਚ ਇੱਕ ਉੱਚ-ਸੁਰੱਖਿਆ ਮਾਨਸਿਕ ਹਸਪਤਾਲ, ਬ੍ਰਾਡਮੂਰ ਹਸਪਤਾਲ ਵਿੱਚ ਰੱਖਿਆ ਜਾਣਾ ਚਾਹੀਦਾ ਹੈ, ਜਦੋਂ ਤੱਕ ਉਹ ਠੀਕ ਨਹੀਂ ਹੋ ਜਾਂਦਾ। ਇਸ ਤੋਂ ਬਾਅਦ ਉਸ ਨੂੰ ਹਿਰਾਸਤ ਵਿੱਚ ਰੱਖਿਆ ਜਾਵੇਗਾ।
25 ਦਸੰਬਰ, 2021 ਦੀ ਸਵੇਰ ਨੂੰ, ਜਦੋਂ ਮਹਾਰਾਣੀ ਐਲਿਜ਼ਾਬੈਥ ਵਿੰਡਸਰ ਕੈਸਲ ਵਿੱਚ ਆਪਣੇ ਨਿੱਜੀ ਅਪਾਰਟਮੈਂਟ ਵਿੱਚ ਸੀ,  ਪੁਲਿਸ ਅਧਿਕਾਰੀਆਂ ਨੇ ਦੇਖਿਆ ਕਿ ਇੱਕ ਨੌਜਵਾਨ ਹੱਥ ਵਿੱਚ ਕਮਾਨ ਅਤੇ ਤੀਰ ਲੈ ਕੇ ਖੜ੍ਹਾ ਸੀ। ਉਸ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਰਾਣੀ ਨੂੰ ਮਾਰਨ ਆਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜਸਵੰਤ ਸਿੰਘ ਚੈਲ ਨੇ ‘ਸਟਾਰ ਵਾਰਜ਼’ ਸੀਰੀਜ਼ ਤੋਂ ਪ੍ਰੇਰਿਤ ਹੋ ਕੇ ਕਤਲ ਕਰਨ ਦੀ ਯੋਜਨਾ ਬਣਾਈ ਸੀ।
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ‘ਚ ਜਸਵੰਤ ਸਿੰਘ ਚੈਲ ਨੇ ਦੱਸਿਆ ਕਿ ਉਸ ਨੇ ਅੰਮ੍ਰਿਤਸਰ ‘ਚ 1919 ਦੇ ਜਲ੍ਹਿਆਂਵਾਲਾ ਬਾਗ ਸਾਕੇ ਦਾ ਬਦਲਾ ਲੈਣ ਲਈ ਅਜਿਹਾ ਕੀਤਾ ਸੀ।
ਜਸਵੰਤ ਸਿੰਘ ਚੈਲ 2018 ‘ਚ ਆਪਣੇ ਪਰਿਵਾਰ ਨਾਲ ਅੰਮ੍ਰਿਤਸਰ ਗਿਆ ਸੀ ਅਤੇ ਉੱਥੇ ਉਸ ਨੂੰ ਜਲ੍ਹਿਆਂਵਾਲਾ ਬਾਗ ਸਾਕੇ ਬਾਰੇ ਪਤਾ ਲੱਗਾ। ਮਹਾਰਾਣੀ ਐਲਿਜ਼ਾਬੇਥ ਦੀ ਸਤੰਬਰ 2022 ‘ਚ 96 ਸਾਲ ਦੀ ਉਮਰ ‘ਚ ਮੌਤ ਹੋ ਗਈ ਸੀ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Leave a Reply

Your email address will not be published. Required fields are marked *