ਭੰਡਾਰੀ ਅਦਬੀ ਟਰੱਸਟ ਵੱਲੋਂ ਕਾਰਗਿਲ ਦੇ ਸ਼ਹੀਦਾਂ ਨੂੰ ਕੀਤਾ ਗਿਆ ਯਾਦ


ਚੰਡੀਗੜ੍ਹ (ਅਵਤਾਰ ਸਿੰਘ ਭੰਵਰਾ): ਕਾਰਗਿਲ ਵਿਜੇ ਦਿਵਸ ਮੌਕੇ ਭੰਡਾਰੀ ਅਦਬੀ ਟਰੱਸਟ ਵੱਲੋਂ ਅਸ਼ੋਕ ਨਾਦਿਰ ਭੰਡਾਰੀ ਦੀ ਪ੍ਰਧਾਨਗੀ ਹੇਠ ਭਾਰਤ-ਪਾਕਿਸਤਾਨ ਕਾਰਗਿਲ ਜੰਗ ਵਿੱਚ ਜਿੱਤ ਪ੍ਰਾਪਤ ਕਰਨ ਵਾਲੇ ਦੇਸ਼ ਦੇ ਬਹਾਦਰ ਸੈਨਿਕਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਭਾਰਤ ਮਾਤਾ ਦੇ ਬਹਾਦਰ ਪੁੱਤਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ, ਜਿਨ੍ਹਾਂ ਨੇ ਕਾਰਗਿਲ ਜੰਗ ਵਿੱਚ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਪ੍ਰੋਗਰਾਮ ਦੀ ਸ਼ੁਰੂਆਤ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਕੇ ਕੀਤੀ ਗਈ। ਉਘੇ ਸ਼ਾਇਰ, ਸਮਾਜ ਸੇਵੀ ਅਤੇ ਚੇਅਰਮੈਨ ਅਸ਼ੋਕ ਨਾਦਿਰ ਭੰਡਾਰੀ ਨੇ ਟਰੱਸਟ ਵੱਲੋਂ ਸਮਾਜ ਵਿੱਚ ਕੀਤੀਆਂ ਜਾਂਦੀਆਂ ਸਮਾਜਿਕ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ।
Mann ਸਾਬ੍ਹ ! ਸੁਣ ਲਓ ਇਸ ਬੰਦੇ ਦੀ ! CM ਨੂੰ ਮਿਲਣ ਲਈ ਲੱਭਿਆ ਵੱਖਰਾ ਢੰਗ | D5 Channel Punjabi
ਇਸ ਮੌਕੇ ਸੀ.ਕੇ.ਸੂਦ (ਅਨੁਜ ਸੂਦ ਦੇ ਪਿਤਾ), ਮੇਜਰ ਜਨਰਲ (ਸੇਵਾਮੁਕਤ) ਰਾਜ ਮਹਿਤਾ, ਮੇਜਰ ਜਨਰਲ ਪੁਸ਼ਪਿੰਦਰ ਸਿੰਘ, ਬ੍ਰਿਗੇਡੀਅਰ ਸ. ਓਂਕਾਰ ਸਿੰਘ ਗੁਰਾਇਆ ਅਤੇ ਕਰਨਲ ਐਸ ਐਸ ਕਾਲੀਆ ਨੇ ਜੰਗ ਦੌਰਾਨ ਆਪਣੇ ਔਖੇ ਤਜ਼ਰਬੇ ਸਾਂਝੇ ਕੀਤੇ ਅਤੇ ਮਾਤ ਭੂਮੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਆਪਣੇ ਸੀਨੀਅਰ ਅਤੇ ਜੂਨੀਅਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਉਨ੍ਹਾਂ ਸ਼ਹੀਦਾਂ ਦਾ ਹਮੇਸ਼ਾ ਰਿਣੀ ਰਹੇਗਾ, ਜਿਨ੍ਹਾਂ ਨੇ ਆਪਣੀ ਮਾਤ ਭੂਮੀ ਲਈ ਆਪਣੀਆਂ ਜਾਨਾਂ ਨਿਛਾਵਰ ਕਰਕੇ ਦੇਸ਼ ਨੂੰ ਜਿੱਤ ਦਿਵਾਈ। ਉਨ੍ਹਾਂ ਕਵਿਤਾਵਾਂ ਸੁਣਾਉਂਦੇ ਹੋਏ ਆਪਣੇ ਭਾਵੁਕ ਵਿਚਾਰ ਸਾਂਝੇ ਕੀਤੇ।
Akali ਬੀਬੀਆਂ ਦਾ ਵੱਡਾ ਕਦਮ, ਫਿਰ ਉੱਠੇ ਬਾਗੀ ਸੁਰ! ਹੁਣ ਮਾਝੇ ‘ਚ Akali Dal ਨੂੰ ਝਟਕਾ? | D5 Channel Punjabi
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਸਿੱਧ ਕਵੀ ਸਿਰੀ ਰਾਮ ਅਰਸ਼, ਪ੍ਰੇਮ ਵਿੱਜ, ਬਿਜੇਂਦਰ ਸਿੰਘ, ਡੇਜ਼ੀ ਬੇਦੀ, ਡਾ: ਪੁਨੀਤ ਬੇਦੀ, ਰਾਜਬੀਰ ਦੇਸਵਾਲ (ਆਈ.ਪੀ.ਐਸ.), ਨੀਤੂ ਕਤਿਆਲ, ਸਵਿਤਾ ਗਰਗ, ਸੰਨੀ ਸਾਗਰ, ਪਾਲ ਅਜਨਬੀ, ਐਨ.ਕੇ.ਸ਼ਰਮਾ, ਸੁਰਿੰਦਰ ਕੁਮਾਰ, ਅਨੀਸ਼ ਗਰਗ, ਸਤਿਆਵਤੀ ਅਚਾਰੀਆ, ਕਰਨਲ ਮਹੇਸ਼ ਚੱਢਾ, ਬਾਲ ਕ੍ਰਿਸ਼ਨ, ਰਾਜਨ ਸ਼ਰਮਾ ਅਤੇ ਹੋਰਨਾਂ ਨੇ ਆਪਣੀਆਂ ਕਵਿਤਾਵਾਂ ਰਾਹੀਂ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਟਰੱਸਟ ਦੇ ਚੇਅਰਮੈਨ ਅਸ਼ੋਕ ਨਾਦਿਰ ਭੰਡਾਰੀ ਅਤੇ ਸਰਪ੍ਰਸਤ ਸਿਰੀ ਰਾਮ ਅਰਸ਼ ਨੇ ਸ੍ਰੀ ਰਾਜ ਮਹਿਤਾ, ਸ. ਪੁਸ਼ਪਿੰਦਰ ਸਿੰਘ, ਓਂਕਾਰ ਸਿੰਘ ਗੁਰਾਇਆ ਅਤੇ ਐਸ.ਐਸ ਕਾਲੀਆ ਨੂੰ ਸਨਮਾਨਿਤ ਕੀਤਾ। ਅੰਤ ਵਿੱਚ ਪ੍ਰਬੰਧਕਾਂ ਨੇ ਭਾਗ ਲੈਣ ਵਾਲਿਆਂ ਨੂੰ ਪੌਦੇ ਵੰਡੇ। ਸ੍ਰੀ ਅਨੀਸ਼ ਨੇ ਪ੍ਰੋਗਰਾਮ ਦਾ ਸੰਚਾਲਨ ਕੀਤਾ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Leave a Reply

Your email address will not be published. Required fields are marked *