ਚੇਨਈ ਵਿੱਚ ਖੇਡੀ ਜਾ ਰਹੀ ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਆਪਣੇ ਚੌਥੇ ਮੈਚ ਵਿੱਚ ਭਾਰਤ ਨੇ ਮੌਜੂਦਾ ਚੈਂਪੀਅਨ ਦੱਖਣੀ ਕੋਰੀਆ ਨੂੰ 3-2 ਨਾਲ ਹਰਾਇਆ। ਇਸ ਜਿੱਤ ਦੇ ਨਾਲ ਹੀ ਟੀਮ ਇੰਡੀਆ ਨੇ ਸੈਮੀਫਾਈਨਲ ‘ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਭਾਰਤੀ ਟੀਮ ਇਸ ਟੂਰਨਾਮੈਂਟ ਵਿੱਚ ਹੁਣ ਤੱਕ ਅਜੇਤੂ ਰਹੀ ਹੈ। ਮਲੇਸ਼ੀਆ ਨੇ ਸੋਮਵਾਰ ਨੂੰ ਹੀ ਜਾਪਾਨ ਨੂੰ ਹਰਾਇਆ ਤਾਂ ਸੈਮੀਫਾਈਨਲ ‘ਚ ਟੀਮ ਇੰਡੀਆ ਦੀ ਜਗ੍ਹਾ ਲਗਭਗ ਪੱਕੀ ਹੋ ਗਈ ਸੀ। ਭਾਰਤ-ਦੱਖਣੀ ਕੋਰੀਆ ਮੈਚ ਸਿਰਫ਼ ਇੱਕ ਰਸਮੀ ਸੀ। ਦੋਵਾਂ ਟੀਮਾਂ ਨੇ ਮੈਚ ਦੀ ਸ਼ੁਰੂਆਤ ਹਮਲਾਵਰ ਹਾਕੀ ਨਾਲ ਕੀਤੀ ਪਰ ਭਾਰਤੀ ਟੀਮ ਨੇ ਆਖਰੀ ਮਿੰਟਾਂ ‘ਚ ਆਪਣੀ ਜਿੱਤ ਦਰਜ ਕੀਤੀ।
Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.
