Asia Cup 2023: ਸ਼੍ਰੀਲੰਕਾ ਵਿਚ ਚੱਲ ਰਹੇ ਏਸ਼ੀਆ ਕੱਪ ਵਿਚ ਅੱਜ ਭਾਰਤ-ਪਾਕਿਸਤਾਨ ਦੇ ਮੈਚ ਵਿਚ ਵਿਰਾਟ ਕੋਹਲੀ ਨੇ ਇਕ ਨਵਾਂ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਇਸ ਰਿਕਾਰਡ ਵਿਚ ਉਨ੍ਹਾਂ ਨੇ ਸਾਬਕਾ ਭਾਰਤੀ ਕ੍ਰਿਕੇਟਰ ਸਚਿਨ ਤੇਂਦੁਲਕਰ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਵਿਰਾਟ ਕੋਹਲੀ ਨੇ ਪਾਕਿਸਤਾਨ ਦੇ ਖਿਲਾਫ ਸ਼ਾਨਦਾਰ ਪਾਰੀ ਖੇਡਦੇ ਹੋਏ ਸੈਂਕੜਾ ਲਗਾਇਆ ਅਤੇ ਇਸ ਦੇ ਨਾਲ ਹੀ ਉਸ ਨੇ ਵਨਡੇ ਕ੍ਰਿਕਟ ‘ਚ ਆਪਣੀਆਂ 13 ਹਜ਼ਾਰ ਦੌੜਾਂ ਵੀ ਪੂਰੀਆਂ ਕਰ ਲਈਆਂ। ਇਹ 13 ਹਜ਼ਾਰ ਦੌੜਾਂ ਉਨ੍ਹਾਂ ਸਿਰਫ਼ 267 ਮੈਚਾਂ ਵਿਚ ਹਾਸਲ ਕੀਤੀਆਂ ਹਨ ਜਦਕਿ ਸਚਿਨ ਤੇਂਦੁਲਕਰ ਨੇ ਇਹ ਦੋੜਾਂ ਹਾਸਲ ਕਰਨ ਲਈ 300 ਤੋਂ ਵੀ ਵੱਧ ਮੈਚ ਖੇਡੇ ਸੀ।
Sidhu ਦੇ ਬਿਆਨ ’ਤੇ ਕਾਂਗਰਸੀ ਲੀਡਰ ਦਾ ਜਵਾਬ! ਮੁੜ ਪਿਆ ਨਵਾਂ ਕਲੇਸ਼! |Bharat Bhushan Ashu |D5 Channel Punjabi
ਵਿਰਾਟ ਕੋਹਲੀ ਦਾ ਅੰਤਰਰਾਸ਼ਟਰੀ ਕ੍ਰਿਕਟ ‘ਚ ਇਹ 77ਵਾਂ ਸੈਂਕੜਾ ਸੀ। ਵਿਰਾਟ ਕੋਹਲੀ ਨੇ ਕੋਲੰਬੋ ਦੇ ਪ੍ਰੇਮਦਾਸਾ ਸਟੇਡੀਅਮ ‘ਚ ਪਾਕਿਸਤਾਨ ਖਿਲਾਫ 84 ਗੇਂਦਾਂ ‘ਚ ਆਪਣਾ ਸੈਂਕੜਾ ਪੂਰਾ ਕੀਤਾ, ਜਿਸ ਦੌਰਾਨ ਉਨ੍ਹਾਂ ਨੇ 6 ਚੌਕੇ ਅਤੇ 2 ਛੱਕੇ ਲਗਾਏ। ਵਿਰਾਟ ਕੋਹਲੀ ਨੇ ਕੇਐੱਲ ਰਾਹੁਲ ਨਾਲ ਮਿਲ ਕੇ 200 ਤੋਂ ਵੱਧ ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਪਾਕਿਸਤਾਨ ਨੂੰ ਪੂਰੀ ਤਰ੍ਹਾਂ ਬੈਕਫੁੱਟ ‘ਤੇ ਧੱਕ ਦਿੱਤਾ। ਭਾਰਤ ਨੇ ਹੁਣ ਪਾਕਿਸਤਾਨ ਸਾਹਮਣੇ 357 ਦੌੜਾਂ ਦਾ ਟੀਚਾ ਰੱਖਿਆ ਹੈ।
Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.
