ਫਿਲਮ ਨਿਰਦੇਸ਼ਕ ਅਤੇ ਕਲਾਕਾਰ ਬਹਾਲ ਸਿੰਘ ਬਲਹਾਰਾ ਦੇ ਬੇਟੇ ਹਨ ਸਵਿਤਾ ਪੂਨੀਆ ਦਾ ਵਿਆਹ ਚੰਡੀਗੜ੍ਹ: ਭਾਰਤੀ ਹਾਕੀ ਟੀਮ ਦੀ ਕਪਤਾਨ ਅਤੇ ਗੋਲਕੀਪਰ ਸਵਿਤਾ ਪੂਨੀਆ ਕੈਨੇਡਾ ਤੋਂ ਆਏ ਅੰਕਿਤ ਬਲਹਾਰਾ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ। ਸਿਰਸਾ ਦੇ ਪਿੰਡ ਜੋਧਕਾ ਦੀ ਰਹਿਣ ਵਾਲੀ ਸਵਿਤਾ ਪੁਨੀਆ ਦਾ ਵਿਆਹ ਜ਼ੀਰਕਪੁਰ ਦੇ ਇੱਕ ਪੈਲੇਸ ਵਿੱਚ ਹੋਇਆ। ਅੰਕਿਤ ਮੂਲ ਰੂਪ ਤੋਂ ਸੋਨੀਪਤ ਦਾ ਰਹਿਣ ਵਾਲਾ ਹੈ। ਸਵਿਤਾ ਦੇ ਪਿਤਾ ਮਹਿੰਦਰ ਪੂਨੀਆ ਨੇ ਦੱਸਿਆ ਕਿ ਉਨ੍ਹਾਂ ਦੇ ਜਵਾਈ ਅੰਕਿਤ ਬਲਹਾਰਾ ਨੇ ਵਿਆਹ ‘ਚ ਦਾਜ ਨਹੀਂ ਲਿਆ ਸਗੋਂ ਸ਼ਗਨ ਵਜੋਂ ਸਿਰਫ 1 ਰੁਪਏ ਹੀ ਲਿਆ। ਅੰਕਿਤ ਫਿਲਮ ਨਿਰਦੇਸ਼ਕ ਅਤੇ ਕਲਾਕਾਰ ਬਹਾਲ ਸਿੰਘ ਬਲਹਾਰਾ ਦਾ ਪੁੱਤਰ ਹੈ। ਅੰਕਿਤ ਬਲਹਾਰਾ ਕੈਨੇਡਾ ਵਿੱਚ ਇੱਕ ਸਾਫਟਵੇਅਰ ਇੰਜੀਨੀਅਰ ਵਜੋਂ ਕੰਮ ਕਰਦਾ ਹੈ। ਇਸ ਦੇ ਨਾਲ ਹੀ ਉਹ ਫਿਲਮ ਇੰਡਸਟਰੀ ‘ਚ ਪਲੇਬੈਕ ਸਿੰਗਰ ਵੀ ਹੈ। ਸਵਿਤਾ ਪੂਨੀਆ ਅਤੇ ਅੰਕਿਤ ਬਲਹਾਰਾ ਦੇ ਵਿਆਹ ਦੀਆਂ ਤਿਆਰੀਆਂ ਪਿਛਲੇ ਇੱਕ ਸਾਲ ਤੋਂ ਚੱਲ ਰਹੀਆਂ ਸਨ। ਦੋਵਾਂ ਦਾ ਵਿਆਹ 5 ਅਪ੍ਰੈਲ ਨੂੰ ਹੋਇਆ ਸੀ।ਇਸ ਮੌਕੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਤੋਂ ਇਲਾਵਾ ਸਿਰਫ ਕਰੀਬੀ ਦੋਸਤ ਹੀ ਮੌਜੂਦ ਸਨ। ਦਾ ਅੰਤ
