ਸੋਸ਼ਲ ਮੀਡੀਆ ‘ਤੇ ਬਿਆਨਬਾਜ਼ੀ ਕਰਕੇ ਮਸ਼ਹੂਰ ਹੋਏ ਭਾਨਾ ਸਿੱਧੂ ਖਿਲਾਫ ਪਟਿਆਲਾ ‘ਚ ਐੱਫ.ਆਈ.ਆਰ., ਪਟਿਆਲਾ ਦੀ ਸਦਰ ਪੁਲਸ ਨੇ ਡੇਰੇ ਦੀ ਜ਼ਮੀਨ ਹੜੱਪਣ ਦਾ ਮਾਮਲਾ ਦਰਜ ਕੀਤਾ ਹੈ। ਡੀਐਸਪੀ ਗੁਰਦੇਵ ਸਿੰਘ ਧਾਲੀਵਾਲ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਪਿੰਡ ਤੇਜਾ ਵਿਖੇ ਇੱਕ ਡੇਰੇ ਦੀ ਜ਼ਮੀਨ ਧੋਖੇ ਨਾਲ ਹੜੱਪਣ ਦੇ ਦੋਸ਼ ਵਿੱਚ ਭਾਨਾ ਸਿੱਧੂ ਅਤੇ ਉਸਦੇ ਇੱਕ ਹੋਰ ਸਾਥੀ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਡੀਐਸਪੀ ਧਾਲੀਵਾਲ ਨੇ ਦੱਸਿਆ ਕਿ ਕਾਂਤਾ ਰਾਣੀ ਨਾਮੀ ਔਰਤ ਦੇ ਖ਼ਿਲਾਫ਼ ਭਾਨਾ ਸਿੱਧੂ ਸਮੇਤ ਦੋ ਹੋਰ ਵਿਅਕਤੀਆਂ ਦੀ ਸ਼ਿਕਾਇਤ ਤੋਂ ਬਾਅਦ ਧੋਖੇ ਨਾਲ ਜ਼ਮੀਨ ਹੜੱਪਣ ਦਾ ਮਾਮਲਾ ਦਰਜ ਕੀਤਾ ਗਿਆ ਸੀ।