ਭਾਜਪਾ ਆਗੂ ਆਰਪੀ ਸਿੰਘ ਨੇ ਜੀਐਸਟੀ ਕੌਂਸਲ ਤੋਂ ਮੰਗ ਕੀਤੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਚਲਾਏ ਜਾਂਦੇ ਸਰਾਵਾਂ (ਗੁਰਦੁਆਰਿਆਂ) ’ਤੇ 12 ਫੀਸਦੀ ਜੀਐਸਟੀ ਤੁਰੰਤ ਵਾਪਸ ਲਿਆ ਜਾਵੇ।
ਆਰ.ਪੀ.ਸਿੰਘ ਨੇ ਕਿਹਾ ਕਿ “ਮੈਂ ਜੀ.ਐੱਸ.ਟੀ. ਕੌਂਸਲ ਨੂੰ ਅਪੀਲ ਕਰਦਾ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਚਲਾਏ ਜਾ ਰਹੇ ਸਰਾਵਾਂ (ਤੀਰਥ ਅਸਥਾਨਾਂ) ‘ਤੇ ਲਗਾਇਆ ਗਿਆ 12 ਫੀਸਦੀ ਜੀ.ਐੱਸ.ਟੀ ਤੁਰੰਤ ਵਾਪਸ ਲਿਆ ਜਾਵੇ, ਸ਼ਰਧਾਲੂਆਂ ਲਈ ਅਜਿਹੀਆਂ ਸਾਰੀਆਂ ਸਹੂਲਤਾਂ ਸੇਵਾ ਦਾ ਹਿੱਸਾ ਹਨ ਨਾ ਕਿ ਵਪਾਰਕ ਉਦਮਾਂ ਦਾ। ਮੈਨੂੰ ਉਮੀਦ ਹੈ ਕਿ ਵਿੱਤ ਮੰਤਰੀ ਸ. ਮੰਤਰੀ ਹਰਪਾਲ ਸਿੰਘ ਚੀਮਾ ਜੀਐਸਟੀ ਦੀ ਅਗਲੀ ਮੀਟਿੰਗ ਵਿੱਚ ਇਸ ਨੂੰ ਉਠਾਉਣਗੇ।

