ਬੱਸ ਸਟੈਂਡ ਨੇੜੇ ਤੇਜ਼ ਰਫ਼ਤਾਰ ਟਰੱਕ ਦੀ ਲਪੇਟ ‘ਚ ਆ ਕੇ ਪਟਿਆਲਾ ਦੀ ਲੜਕੀ ਲਕਸ਼ਮੀ ਦੀ ਮੌਤ


ਪਟਿਆਲਾ : ਬੱਸ ਸਟੈਂਡ ਨੇੜੇ ਤੇਜ਼ ਰਫਤਾਰ ਟਰੱਕ ਦੀ ਲਪੇਟ ‘ਚ ਆਉਣ ਵਾਲੀ ਲੜਕੀ ਲਕਸ਼ਮੀ ਦੀ ਮੌਤ ਅੱਜ ਸਵੇਰੇ ਟਰੱਕ ਦੀ ਲਪੇਟ ‘ਚ ਆਉਣ ਨਾਲ ਲਕਸ਼ਮੀ ਦੇ ਡੀ/ਓ ਪ੍ਰੇਮ ਲਾਲ, ਜਿਸ ਦੀ ਉਮਰ 19 ਸਾਲ ਦੱਸੀ ਜਾਂਦੀ ਹੈ, ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਰਿਸ਼ੀ ਕਾਲੋਨੀ ਦੀ ਵਸਨੀਕ ਹੈ ਅਤੇ ਗੁਰਦੁਆਰਾ ਦੁਖਨਿਵਾਰਨ ਸਾਹਿਬ ਤੋਂ ਆਪਣੇ ਘਰ ਜਾ ਰਹੀ ਸੀ ਕਿ ਰੇਲਵੇ ਸਟੇਸ਼ਨ, ਫਾਟਕ ਦੇ ਕੋਲ ਹੀ ਇਕ ਟਰੱਕ ਨਾਲ ਹਾਦਸਾਗ੍ਰਸਤ ਹੋ ਗਿਆ ਅਤੇ ਲੜਕੀ ਟਰੱਕ ਦੇ ਹੇਠਾਂ ਆ ਗਈ। ਟਰੱਕ ਡਰਾਈਵਰ ਦਾ ਨਾਂ ਮੁੰਨਾ ਦੱਸਿਆ ਜਾ ਰਿਹਾ ਹੈ, ਜਿਸ ਨੂੰ ਪਟਿਆਲਾ ਪੁਲਸ ਨੇ ਮੌਕੇ ‘ਤੇ ਹੀ ਗ੍ਰਿਫਤਾਰ ਕਰ ਲਿਆ ਹੈ। ਟਰੱਕ ਡਰਾਈਵਰ ਖ਼ਿਲਾਫ਼ ਧਾਰਾ 304, ਏ-279, 427 ਆਈਪੀਸੀ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *