ਬੱਚੇ ਦੀ ਕੁੱਟਮਾਰ ਕਰਨ ਵਾਲਿਆਂ ਨੂੰ ਹਠੂਰ ਪੁਲਸ ਨੇ ਲਿਆ ਹਿਰਾਸਤ ਚ


ਰਾਏਕੋਟ ਦੇ ਪਿੰਡ ਕਮਾਲਪੁਰਾ ਦੇ ਇੱਕ ਸਿੱਖ ਨੌਜਵਾਨ ਦੀ ਕੁੱਟਮਾਰ ਦੀ ਵੀਡੀਓ ਸਾਹਮਣੇ ਆਈ ਹੈ। ਵੀਡੀਓ ‘ਚ 4 ਤੋਂ 5 ਲੋਕ ਨੌਜਵਾਨ ਦੀ ਕੁੱਟਮਾਰ ਕਰਦੇ ਨਜ਼ਰ ਆ ਰਹੇ ਹਨ। ਨੌਜਵਾਨ ਨੇ ਹਮਲਾਵਰਾਂ ਤੋਂ ਮੁਆਫੀ ਵੀ ਮੰਗੀ ਪਰ ਉਹ ਡੰਡਿਆਂ ਅਤੇ ਡੰਡਿਆਂ ਨਾਲ ਉਸ ‘ਤੇ ਵਾਰ ਕਰਦੇ ਰਹੇ।ਨੌਜਵਾਨ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕ ਵੀ ਇਕੱਠੇ ਹੋ ਗਏ ਪਰ ਹਮਲਾਵਰ ਨਾ ਰੁਕੇ।
ਜਾਣਕਾਰੀ ਅਨੁਸਾਰ ਉਕਤ ਧਾਰਮਿਕ ਡੇਰੇ ‘ਚ ਬਚਪਨ ਤੋਂ ਹੀ ਇਕ ਪਰਵਾਸੀ ਨੌਜਵਾਨ ਸੇਵਾ ਕਰ ਰਿਹਾ ਹੈ। ਉਹ ਧਾਰਮਿਕ ਸੰਖਿਆ ਲੈਂਦਿਆਂ ਪਾਠੀ ਸਿੰਘ ਬਣ ਗਿਆ। ਇਸ ਪਾਠੀ ਸਿੰਘ ਨੂੰ ਡੇਰੇ ਦੇ ਮੁਖੀ ਬਾਬਾ ਸੁਰਿੰਦਰ ਸਿੰਘ ਅਤੇ ਸੇਵਾਦਾਰ ਮਿਲ ਕੇ ਚੋਰੀ ਦੇ ਇਕ ਮਾਮਲੇ ‘ਚ ਪੁੱਛ-ਗਿੱਛ ਕਰਨ ਲਈ ਬੇਰਿਹਮੀ ਨਾਲ ਕੁੱਟ ਰਹੇ ਹਨ। ਥੱਪੜਾਂ, ਡਾਂਗਾਂ, ਲੱਤਾਂ, ਬਾਹਾਂ ਨਾਲ ਸਾਰਿਆਂ ਵੱਲੋਂ ਤਾਬੜਤੋੜ ਨੌਜਵਾਨ ਪਾਠੀ ਸਿੰਘ ‘ਤੇ ਵਾਰ ਕੀਤੇ ਜਾਂਦੇ ਹਨ। ਚੀਕਦਾ-ਕੁਰਲਾਉਂਦਾ ਪਾਠੀ ਸਿੰਘ ਆਪ ਦੇ ਨਿਰਦੋਸ਼ ਹੋਣ ਦੀ ਦੁਹਾਈ ਦੇ ਰਿਹਾ ਹੈ, ਪਰ ਉਸਨੂੰ ਕੁੱਟਣ ਵਾਲੇ ਤਸ਼ੱਦਦ ਕਰਨ ਤੋਂ ਨਹੀਂ ਰੁਕਦੇ। ਕੁੱਟਦਿਆਂ-ਕੁਟਦਿਆਂ ਡਾਂਗ ਟੁੱਟ ਜਾਂਦੀ ਹੈ ਤਾਂ ਵੀ ਇਨ੍ਹਾਂ ਨੂੰ ਤਰਸ ਨਹੀਂ ਆਉਂਦਾ। ਨੌਜਵਾਨ ਪਾਠੀ ਸਿੰਘ ਦੀ ਅੰਨ੍ਹੀ ਕੁੱਟਮਾਰ ਦੀ ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋ ਗਈ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਥਾਣਾ ਹਠੂਰ ਦੇ ਮੁਖੀ ਸੁਰਜੀਤ ਸਿੰਘ ਪੁਲਿਸ ਪਾਰਟੀ ਅਤੇ ਪਿੰਡ ਵਾਸੀਆਂ ਨਾਲ ਧਾਰਮਿਕ ਡੇਰੇ ‘ਚ ਪਹੁੰਚਦੇ ਹਨ। ਇਸ ਦੌਰਾਨ ਇਸ ਮਾਮਲੇ ਦੀ ਪੁੱਛਗਿੱਛ ਲਈ ਡੇਰੇ ਦੇ ਮੁਖੀ ਬਾਬੇ ਸੁਰਿੰਦਰ ਸਿੰਘ ਅਤੇ ਚਾਰੇ ਸੇਵਾਦਾਰਾਂ ਨੂੰ ਰਾਊਂਡਅਪ ਕਰ ਕੇ ਲੈ ਜਾਂਦੀ ਹੈ। ਇਸ ਮਾਮਲੇ ‘ਚ ਥਾਣਾ ਰਾਏਕੋਟ ਦੇ ਡੀਐਸਪੀ ਰਛਪਾਲ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਪੀੜਤ ਪਾਠੀ ਸਿੰਘ ਨੂੰ ਬਿਆਨ ਦੇਣ ਲਈ ਬੁਲਾਇਆ ਗਿਆ ਹੈ ਤਾਂਕਿ ਉਕਤ ਸਰਿਆਂ ਖਿਲਾਫ਼ ਕਾਰਵਾਈ ਕੀਤੀ ਜਾ ਸਕੇ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Leave a Reply

Your email address will not be published. Required fields are marked *