‘ਬੰਗਾਲ’ ਹਿੰਸਾ ਦੇ ਪੀੜਤਾਂ ਨੂੰ ਸ਼ਰਧਾਂਜਲੀ ਦੇਣ ਲਈ ਕੋਲਕਾਤਾ ਪਹੁੰਚਣਗੇ ‘ਅਮਿਤ ਸ਼ਾਹ’


ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀਰਵਾਰ ਨੂੰ ਪੱਛਮੀ ਬੰਗਾਲ ਦਾ ਦੌਰਾ ਕਰਨਗੇ। ਸ਼ਾਹ ਦਾ ਇਹ ਦੋ ਦਿਨਾ ਦੌਰਾ ਹੈ। ਉਹ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਵੀ ਮੁਲਾਕਾਤ ਕਰਨਗੇ। ਪਹਿਲੇ ਦਿਨ, ਸ਼ਾਹ ਉੱਤਰੀ 24 ਪਰਗਨਾ ਵਿੱਚ ਬੀਐਸਐਫ ਦੇ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ। ਸ਼ਾਹ ਕੋਚ ਬਿਹਾਰ ਦੇ ਤਿੰਨ ਬੈਰੀਅਰ ਸਰਹੱਦੀ ਖੇਤਰਾਂ ਦਾ ਵੀ ਦੌਰਾ ਕਰਨਗੇ।

ਉਹ ਸਪੀਡਬੋਟ ਰਾਹੀਂ ਬੰਗਲਾਦੇਸ਼ ਸਰਹੱਦ ਦਾ ਨਿਰੀਖਣ ਵੀ ਕਰਨਗੇ। ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਸੁਕਤਨ ਮਜਮੁਦਾਰ ਨੇ ਕਿਹਾ ਕਿ ਹਿੰਸਾ ਦੇ ਪੀੜਤਾਂ ਲਈ ਰਾਣੀ ਰਸ਼ਮੋਨੀ ਰੋਡ ‘ਤੇ ਇੱਕ ਯਾਦਗਾਰੀ ਸੇਵਾ ਦਾ ਆਯੋਜਨ ਕੀਤਾ ਗਿਆ ਹੈ, ਜਿਸ ਵਿੱਚ ਅਮਿਤ ਸ਼ਾਹ ਵੀ ਹਿੱਸਾ ਲੈਣਗੇ। ਸ਼ਾਹ ਉੱਤਰੀ ਬੰਗਾਲ ਦੇ ਸਿਲੀਗੁੜੀ ਵਿੱਚ ਇੱਕ ਜਨ ਸਭਾ ਨੂੰ ਵੀ ਸੰਬੋਧਨ ਕਰਨਗੇ।

ਪੱਛਮੀ ਬੰਗਾਲ ‘ਚ 2021 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਅਮਿਤ ਸ਼ਾਹ ਪਹਿਲੀ ਵਾਰ ਬੰਗਾਲ ਆ ਰਹੇ ਹਨ। ਚੋਣਾਂ ਤੋਂ ਬਾਅਦ, ਸੱਤ ਵਿਧਾਇਕਾਂ ਨੇ ਪਾਰਟੀ ਛੱਡ ਦਿੱਤੀ ਹੈ, ਜਦੋਂ ਕਿ ਬਾਬੁਲ ਸੁਪ੍ਰੀਓ ਅਤੇ ਰਾਜੀਵ ਬੈਨਰਜੀ ਵਰਗੇ ਦਿੱਗਜ ਨੇਤਾ ਵੀ ਟੀਐਮਸੀ ਵਿੱਚ ਸ਼ਾਮਲ ਹੋ ਗਏ ਹਨ। ਇਸ ਦੌਰਾਨ ਸ਼ਾਹ ਦੇ ਦੌਰੇ ਤੋਂ ਪਹਿਲਾਂ ਬਾਰਾਸਾਤ ‘ਚ ਭਾਜਪਾ ਦੇ 15 ਨੇਤਾਵਾਂ ਨੇ ਅਸਤੀਫਾ ਦੇ ਦਿੱਤਾ ਸੀ। ਤ੍ਰਿਣਮੂਲ ਕਾਂਗਰਸ ਨੇ ਅਮਿਤ ਸ਼ਾਹ ਦੇ ਬੰਗਾਲ ਦੌਰੇ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਮਮਤਾ ਸਰਕਾਰ ਦੇ ਸੀਨੀਅਰ ਮੰਤਰੀ ਪਾਰਥਾ ਚੈਟਰਜੀ ਨੇ ਕਿਹਾ ਕਿ ਪਿਛਲੇ ਸਾਲ ਵੀ ਕਈ ਨੇਤਾ ਬਾਹਰੋਂ ਆਏ ਸਨ ਪਰ ਨਤੀਜਾ ਸਭ ਦੇ ਸਾਹਮਣੇ ਹੈ। ਬੰਗਾਲ ਵਿੱਚ ਜਨਤਾ ਨੇ ਭਾਜਪਾ ਨੂੰ ਨਕਾਰ ਦਿੱਤਾ ਹੈ। ਕੋਈ ਆ ਜਾਵੇ ਤਾਂ ਕੋਈ ਫਰਕ ਨਹੀਂ ਪੈਂਦਾ।




Leave a Reply

Your email address will not be published. Required fields are marked *