ਬਿੱਗ ਬੌਸ ਓਟੀਟੀ 2 ਦੇ ਵਿਜੇਤਾ ਐਲਵਿਸ਼ ਯਾਦਵ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਆਰੋਪ ਹੈ ਕਿ ਐਲਵਿਸ਼ ਯਾਦਵ ਆਪਣੇ ਸਾਥੀਆਂ ਨਾਲ ਨੋਇਡਾ ਵਿੱਚ ਰੇਵ ਪਾਰਟੀਆਂ ਦਾ ਕਰਵਾਉਂਦੇ ਸਨ ਅਤੇ ਅਤੇ ਪਾਰਟੀ ਵਿੱਚ ਪਾਬੰਦੀਸ਼ੁਦਾ ਸੱਪਾਂ ਦੇ ਜ਼ਹਿਰ ਦੀ ਵਰਤੋਂ ਕੀਤੀ ਜਾਂਦੀ ਸੀ। ਇਹ ਵੀ ਆਰੋਪ ਹੈ ਕਿ ਪਾਰਟੀ ‘ਚ ਵਿਦੇਸ਼ੀ ਲੜਕੀਆਂ ਨੂੰ ਬੁਲਾਇਆ ਜਾਂਦਾ ਸੀ।
ਇਸ ਮਾਮਲੇ ‘ਚ 5 ਲੋਕਾਂ ਦੀ ਗ੍ਰਿਫਤਾਰੀ ਦੀ ਵੀ ਖਬਰ ਹੈ, ਜਦਕਿ ਪੁਲਿਸ ਅਜੇ ਇਸ ਮਾਮਲੇ ‘ਚ ਐਲਵਿਸ਼ ਤੋਂ ਪੁੱਛਗਿੱਛ ਕਰ ਰਹੀ ਹੈ। ਖਬਰਾਂ ਮੁਤਾਬਕ, ਪੀਪਲ ਫਾਰ ਐਨੀਮਲਜ਼ ਸੰਸਥਾ ਦੇ ਗੌਰਵ ਗੁਪਤਾ ਨੇ ਇਹ ਮਾਮਲਾ ਦਰਜ ਕਰਵਾਇਆ ਹੈ। ਇਲਜ਼ਾਮ ਹੈ ਕਿ ਯੂਟਿਊਬਰ ਆਲਵਿਸ਼ ਦੂਜੇ ਸਾਥੀਆਂ ਦੇ ਨਾਲ ਨੋਇਡਾ ਦੇ ਫਾਰਮ ਹਾਊਸ ਵਿੱਚ ਸੱਪਾਂ ਨਾਲ ਵੀਡੀਓ ਸ਼ੂਟ ਕਰਵਾਉਂਦੇ ਸਨ।
ਪੁਲਿਸ ਮੁਤਾਬਕ ਨੋਇਡਾ ਪੁਲਿਸ ਨੇ ਪਾਬੰਦੀਸ਼ੁਦਾ ਸੱਪਾਂ ਦਾ ਜ਼ਹਿਰ ਸਪਲਾਈ ਕਰਨ ਵਾਲੇ ਇੱਕ ਗਿਰੋਹ ‘ਤੇ ਛਾਪਾ ਮਾਰਿਆ ਸੀ ਅਤੇ ਇਸ ਮਾਮਲੇ ‘ਚ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਐਲਵਿਸ਼ ਯਾਦਵ ‘ਤੇ ਕਈ ਗੰਭੀਰ ਆਰੋਪ ਲੱਗੇ ਹਨ। ਜਿਸ ਵਿੱਚ ਰੇਵ ਪਾਰਟੀਆਂ ਵਿੱਚ ਸੱਪਾਂ ਦਾ ਜ਼ਹਿਰ ਅਤੇ ਵਿਦੇਸ਼ੀ ਕੁੜੀਆਂ ਨੂੰ ਸਪਲਾਈ ਕਰਨ ਦੇ ਆਰੋਪ ਵੀ ਸ਼ਾਮਲ ਹਨ। ਫਿਲਹਾਲ ਐਲਵਿਸ਼ ਯਾਦਵ ਫਰਾਰ ਦੱਸੇ ਜਾ ਰਹੇ ਹਨ।
ਜਦੋਂ ਪੁਲਿਸ ਨੇ5 ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਯੂਟਿਊਬਰ ਐਲਵਿਸ਼ ਯਾਦਵ ਗੈਂਗ ਨਾਲ ਜੁੜਿਆ ਹੋਇਆ ਸੀ। ਇੰਨਾ ਹੀ ਨਹੀਂ ਇਸ ਗਿਰੋਹ ਦੇ ਕਬਜ਼ੇ ‘ਚੋਂ 9 ਸੱਪਾਂ ਦਾ ਜ਼ਹਿਰ ਮਿਲਿਆ ਹੈ, ਜਿਸ ਵਿੱਚ 5 ਕੋਬਰਾ ਅਤੇ ਬਾਕੀ ਵੱਖ-ਵੱਖ ਪ੍ਰਜਾਤੀਆਂ ਦੇ ਹਨ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਇੱਕ ਮਾਮਲਾ ਦਰਜ ਕਰ ਲਿਆ ਹੈ, ਜਿਸ ਵਿੱਚ ਐਲਵਿਸ਼ ਯਾਦਵ ਦਾ ਨਾਮ ਵੀ ਹੈ, ਹਾਲਾਂਕਿ ਉਨ੍ਹਾਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੁਲਿਸ ਨੇ ਫੜੇ ਗਏ ਸੱਪਾਂ ਨੂੰ ਜੰਗਲਾਤ ਵਿਭਾਗ ਦੇ ਹਵਾਲੇ ਕਰ ਦਿੱਤਾ।
Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.
