ਮਿਸੀਸਾਗਾ ਦੇ ਇਕ ਗੈਸ ਸਟੇਸ਼ਨ ‘ਤੇ ਸ਼ਨੀਵਾਰ ਰਾਤ ਨੂੰ ਗੋਲੀ ਮਾਰਨ ਵਾਲੀ 21 ਸਾਲਾ ਲੜਕੀ ਦੀ ਪੁਲਸ ਨੇ ਪਛਾਣ ਕਰ ਲਈ ਹੈ। ਰਾਤ 10:40 ਵਜੇ, ਜਾਂਚਕਰਤਾਵਾਂ ਨੂੰ ਕ੍ਰੈਡਿਟਵਿਊ ਅਤੇ ਬ੍ਰਿਟੈਨਿਆ ਰੋਡਜ਼ ਖੇਤਰ ਵਿੱਚ ਸਥਿਤ ਪੈਟਰੋ ਕੈਨੇਡਾ ਵਿੱਚ ਬੁਲਾਇਆ ਗਿਆ। ਪੁਲਿਸ ਨੇ ਦੱਸਿਆ ਕਿ ਇਸ ਲੜਕੀ ਨੂੰ ਗੈਸ ਸਟੇਸ਼ਨ ਦੇ ਬਾਹਰ ਕਈ ਗੋਲੀਆਂ ਮਾਰੀਆਂ ਗਈਆਂ ਅਤੇ ਮੌਕੇ ‘ਤੇ ਹੀ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਪਵਨਪ੍ਰੀਤ ਕੌਰ ਵਾਸੀ ਬਰੈਂਪਟਨ ਵਜੋਂ ਹੋਈ ਹੈ। ਬਾਅਦ ‘ਚ ਪੁਲਿਸ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਪਵਨਪ੍ਰੀਤ ਕੌਰ ਗੈਸ ਸਟੇਸ਼ਨ ‘ਤੇ ਕੰਮ ਕਰਦੀ ਸੀ ਪਰ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਸ ਘਾਤਕ ਗੋਲੀਬਾਰੀ ਦਾ ਕਾਰਨ ਕੀ ਸੀ। ਜਾਂਚ ਕਰਤਾਵਾਂ ਮੁਤਾਬਕ ਇਹ ਗੋਲੀ ਲੜਕੀ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਗਈ ਸੀ। ਇੱਕ ਸ਼ੱਕੀ ਵਿਅਕਤੀ ਨੂੰ ਕਾਲੇ ਕੱਪੜਿਆਂ ਵਿੱਚ ਪੈਦਲ ਮੌਕੇ ਤੋਂ ਭੱਜਦਾ ਦੇਖਿਆ ਗਿਆ, ਉਸ ਨੇ ਦਸਤਾਨੇ ਵੀ ਪਾਏ ਹੋਏ ਸਨ। ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ/ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।