ਬਠਿੰਡਾ ਦੇ ਸਰਕਾਰੀ ਹਸਪਤਾਲ ‘ਚੋਂ ਬੱਚਾ ਚੋਰੀ, ਸੀਸੀਟੀਵੀ ਵੀਡੀਓ ‘ਚ ਕੈਦ, ਇੱਕ ਹੈਰਾਨ ਕਰਨ ਵਾਲੀ ਘਟਨਾ ‘ਚ ਸਿਵਲ ਹਸਪਤਾਲ #ਬਠਿੰਡਾ ‘ਚੋਂ 2 ਅਣਪਛਾਤੀਆਂ ਔਰਤਾਂ ਨੇ ਨਵਜੰਮੇ ਬੱਚੇ ਨੂੰ ਚੋਰੀ ਕਰ ਲਿਆ। ਮਾਂ ਮੁਤਾਬਕ ਨਰਸ ਦਾ ਰੂਪ ਧਾਰ ਰਹੀ ਨੌਜਵਾਨ ਔਰਤ ਨੇ ਬੱਚੇ ਨੂੰ ਟੀਕਾ ਲਗਵਾਉਣ ਦੇ ਬਹਾਨੇ ਉਨ੍ਹਾਂ ਤੋਂ ਬੱਚਾ ਖੋਹ ਲਿਆ। ਘਟਨਾ ਸੀਸੀਟੀਵੀ ‘ਚ ਕੈਦ, 2 ਔਰਤਾਂ ਬੱਚੇ ਨੂੰ ਹਸਪਤਾਲ ਤੋਂ ਬਾਹਰ ਲਿਜਾਂਦੀਆਂ ਨਜ਼ਰ ਆਈਆਂ।
