ਪੰਜਾਬ ਯੂਥ ਕਾਂਗਰਸ ਦਾ ਆਗੂ ਪੁਲਿਸ ਅੜੀਕੇ, ਇੰਸਟਾਂ ਹਸੀਨਾ ਜਸਨੀਤ ਕੌਰ ਨਾਲ ਮਿਲਕੇ ਕਰਦਾ ਸੀ ਕਾਰੋਬਾਰੀਆਂ ਨੂੰ ਲੁਟਣ ਦੀ ਸਾਜਿਸ਼


ਲੁਧਿਆਣਾ: ਕਾਰੋਬਾਰੀਆਂ ਨੂੰ ਆਪਣੇ ਹੁਸਣ ਦੇ ਜਾਲ ਵਿਚ ਫਸਾ ਕੇ ਬਲੈਕਮੇਲਿੰਗ ਕਰਕੇ ਲੁਟਣ ਵਾਲੀ ਇੰਸਟਾਂ ਹਸੀਨਾ ਜਸਨੀਤ ਕੌਰ ਦੇ ਸਾਥੀ ਯੂਥ ਕਾਂਗਰਸ ਦੇ ਸਾਬਕਾ ਦਿਹਾਤੀ ਜ਼ਿਲ੍ਹਾ ਪ੍ਰਧਾਨ ਸਰਵੋਤਮ ਸਿੰਘ ਉਰਫ ਲੱਕੀ ਸੰਧੂ ਨੂੰ ਸਾਹਨੇਵਾਲ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਲੱਕੀ ਸੱਧੂ ੳਤੇ ਉਸਦੇ ਭਰਾ ਅਮਰਿੰਦਰ ਸੰਧੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਤੋਂ ਇਲਾਵਾ 12 ਹੋਰ ਲੋਕਾਂ ਖਿਲਾਫ਼ ਬਲੈਕਮੇਲਿੰਗ, ਧਮਕਾਉਣ, ਕਿਡਨੈਪਿੰਗ ਤਹਿਤ 323,314, 136, 379b, 506,148,149,511 ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਜੱਲਦ ਹੀ ਇਨ੍ਹਾਂ 12 ਹੋਰ ਲੋਕਾਂ ਦੀ ਗ੍ਰਿਫ਼ਤਾਰੀ ਕੀਤੀ ਜਾਵੇਗੀ।
lawrence bishnoi ਦੀ Video Call Viral, Police ਤੇ ਸਰਕਾਰਾਂ ਦੇ ਫੁੱਲੇ ਹੱਥ-ਪੈਰ
ਤੁਹਾਨੂੰ ਦੱਸਿਆ ਜਾਵੇ ਕਿ ਸ਼ਿਕਾਇਤਕਰਤਾਂ ਹਰਜੀਤ ਸਿੰਘ ਨੇ ਆਪਣੀ ਸ਼ਿਕਾਇਤ ਵਿਚ ਲੱਕੀ ਸੰਧੂ ਤੇ ਬਲੈਕਮੇਲਿੰਗ, ਕੁੱਟਣ, ਅਗਵਾਹ ਕਰਨ ਤੇ ਮੋਬਾਈਲ ਖੋਹਣ ਦੇ ਦੋਸ਼ ਲਗਾਏ ਸੀ। ਜ਼ਿਕਰਯੋਗ ਹੈ ਕਿ ਇੰਸਟਾ ਜਸਨੀਤ ਕੌਰ ਸ਼ੋਸ਼ਲ ਮੀਡੀਆ ਤੇ ਅਸ਼ਲੀਲ ਵੀਡੀਓ ਬਣਾ ਕੇ ਕਾਰੋਬਾਰੀਆਂ ਨੂੰ ਆਪਣੇ ਠੱਗੀ ਦੇ ‘ਚ ਫਸਾਉਦੀ ਸੀ ਤੇ ਇਸ ਕਾਰਵਾਈ ਵਿਚ ਉਸ ਦਾ ਸਾਥ ਦੇਣ ਵਾਲਾ ਯੂਥ ਕਾਂਗਰਸ ਦੇ ਸਾਬਕਾ ਦਿਹਾਤੀ ਜ਼ਿਲ੍ਹਾ ਪ੍ਰਧਾਨ ਸਰਵੋਤਮ ਸਿੰਘ ਉਰਫ ਲੱਕੀ ਸੰਧੂ ਵੀ ਨਾਲ ਹੁੰਦਾ ਸੀ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Leave a Reply

Your email address will not be published. Required fields are marked *