ਅੰਮ੍ਰਿਤਸਰ ਦੇ ਬਜ਼ਾਰ ‘ਚ ਪੰਜਾਬ ਪੁਲਿਸ ਦੇ ASI ਨੇ ਅਚਾਨਕ ਗੋਲੀ ਮਾਰ ਕੇ ਨੌਜਵਾਨ ਦੀ ਹੱਤਿਆ ਕਰ ਦਿੱਤੀ। SI ਦੱਸਿਆ ਗਿਆ ਹੈ ਕਿ ਹਰਭਜਨ ਸਿੰਘ ਦੇ ਸਰਵਿਸ ਰਿਵਾਲਵਰ ਤੋਂ ਚੱਲੀ ਗੋਲੀ ਨਾਲ ਜ਼ਖਮੀ ਨੌਜਵਾਨ ਅੰਕੁਸ਼ ਦੀ ਮੌਤ ਹੋ ਗਈ ਹੈ। ਨੌਜਵਾਨ ਦੀ ਮੌਤ ਤੋਂ ਬਾਅਦ ਪੀੜਤ ਪਰਿਵਾਰ ਨੇ ਪੁਲਿਸ ਵੱਲੋਂ ਕੋਈ ਕਾਨੂੰਨੀ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਇਨਸਾਫ਼ ਦੀ ਮੰਗ ਨੂੰ ਲੈ ਕੇ ਹਸਪਤਾਲ ਅੱਗੇ ਸੜਕ ਜਾਮ ਕਰਕੇ ਧਰਨਾ ਸ਼ੁਰੂ ਕਰ ਦਿੱਤਾ। ਪ੍ਰਦਰਸ਼ਨ ਦੌਰਾਨ ਪੁਲੀਸ ਨੇ ਕਾਹਲੀ ਵਿੱਚ ਏਐਸਆਈ ਨੂੰ ਮੁਅੱਤਲ ਕਰਕੇ ਹਿਰਾਸਤ ਵਿੱਚ ਲੈ ਲਿਆ
