ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, 400 ਕਰੋੜ ਦੀ ਹੈਰੋੋਇਨ ਬਰਾਮਦ ⋆ D5 News


ਪੰਜਾਬ ਪੁਲਿਸ ਨੇ ਦੋ ਵੱਡੇ ਆਪ੍ਰੇਸ਼ਨ ਦੌਰਾਨ ਫਿਰੋਜ਼ਪੁਰ ‘ਚ 41 ਕਿਲੋ ਤੇ 36 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਪੰਜਾਬ ਪੁਲਿਸ ਨੇ 2 ਵੱਖ-ਵੱਖ ਆਪ੍ਰੇਸ਼ਨ ਦੌਰਾਨ ਕੁਲ 77 ਕਿਲੋ ਹੈਰੋਇਨ ਸਣੇ 4 ਨਸ਼ਾ ਤਸਕਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਇਸ ਹੈਰਇਨ ਦੀ ਕੀਮਤ 400 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਦੀ ਜਾਣਕਾਰੀ ਖੁਦ ਡੀ.ਜੀ.ਪੀ ਪੰਜਾਬ ਪੁਲਿਸ ਗੌਰਵ ਯਾਦਵ ਨੇ ਦਿੱਤੀ ਹੈ।
ਸਰਕਾਰੀ ਸਕੀਮ ਦੇ ਨਾਮ ‘ਤੇ ਗਰੀਬਾਂ ਨਾਲ ਧੋਖਾ, ਪਰਚੀਆਂ ਨੂੰ ਲੈਕੇ ਪਿਆ ਰੌਲਾ, ਪ੍ਰਸ਼ਾਸਨ ਨੂੰ ਪਈ ਭਾਜੜ!
ਉਨ੍ਹਾਂ ਟਵੀਟ ਕਰ ਕਿਹਾ ਕਿ “ਖੁਫੀਆ ਏਜੰਸੀ ਦੀ ਅਗਵਾਈ ਵਾਲੀ ਕਾਰਵਾਈ ਵਿੱਚ ਦੋ ਵੱਖ-ਵੱਖ ਆਪ੍ਰੇਸ਼ਨਾਂ ਦੌਰਾਨ 2023 ਦੀ ਸਭ ਤੋਂ ਵੱਡੀ ਹੈਰੋਇਨ ਬਰਾਮਦਗੀ ਕੀਤੀ ਗਈ ਹੈ। ਕਾਊਂਟਰ ਇੰਟੈਲੀਜੈਂਸ, ਫਿਰੋਜ਼ਪੁਰ ਨੇ 4 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ 77 ਕਿਲੋ ਹੈਰੋਇਨ (41 ਕਿਲੋ + 36 ਕਿਲੋਗ੍ਰਾਮ) ਅਤੇ 3 ਪਿਸਤੌਲ ਬਰਾਮਦ ਕੀਤੇ ਹਨ। ਇਹ ਮਾਡਿਊਲ ਪੰਜਾਬ ਵਿੱਚ ਸਰਹੱਦ ਪਾਰ ਅਤੇ ਅੰਤਰ-ਰਾਜੀ ਨਸ਼ਿਆਂ ਦੀ ਤਸਕਰੀ ਵਿੱਚ ਸਰਗਰਮੀ ਨਾਲ ਸ਼ਾਮਲ ਸਨ। SSOC, ਫਾਜ਼ਿਲਕਾ ਵਿਖੇ NDPS ਐਕਟ ਅਧੀਨ FIR ਦਰਜ ਕੀਤੀ ਗਈ ਅਤੇ ਨੈੱਟਵਰਕ ਨੂੰ ਨਸ਼ਟ ਕਰਨ ਲਈ ਅੱਗੇ ਦੀ ਜਾਂਚ ਜਾਰੀ ਹੈ। ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੇ ਸੁਪਨੇ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਵਚਨਬੱਧ ਹੈ।”

These modules were actively involved in trans-border & inter-state drug smuggling in #Punjab in a big way
FIRs under NDPS Act registered at #SSOC, Fazilka and further investigation ongoing to demolish the network (2/3) pic.twitter.com/Qm0jvBYAsV
— DGP Punjab Police (@DGPPunjabPolice) August 6, 2023

 
 

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.



Leave a Reply

Your email address will not be published. Required fields are marked *