ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੌਜੂਦਾ ਪੰਜਾਬ ਸਰਕਾਰ ਨੂੰ ਆੜੇ ਹੱਥੀ ਲਿਆ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਮਸ਼ਹੂਰੀਆਂ ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਵਿਅੰਗ ਕਰਦੇ ਹੋਏ ਕਿਹਾ ਹੈ ਕਿ ਵੱਡੀਆਂ-ਵੱਡੀਆਂ ਮਸ਼ਹੂਰੀਆਂ ਕਰਨ ਨਾਲ ਮਾਡਲ ਨਹੀਂ ਬਣਿਆ ਕਰਦੇ।
ਗੈਂਗਸਟਰਾਂ ਦਾ ਐਨਕਾਊਂਟਰ, ਘਰ ‘ਚ ਲੁਕੇ ਸਨ ਗੈਂਗਸਟਰ, ਵਿਦੇਸ਼ੀ ਤਕਨੀਕ ਨਾਲ ਐਕਸ਼ਨ! D5 Channel Punjabi
ਰਾਜਾ ਵੜਿੰਗ ਨੇ ਮੀਡੀਆ ਰਿਪੋਰਟਾਂ ਸਾਂਝੀਆਂ ਕਰਦਿਆਂ ਆਪਣੇ ਟਵਿਟਰ ਹੈਂਡਲ ਉਪਰ ਲਿਖਿਆ ਹੈ, ਗੱਲ ਪੰਜਾਬ ਦੀ ਹੈ ਤੇ ਇਸ ਨਾਲ ਜੁੜੇ ਮੁੱਦਿਆਂ ਦੀ ਹੈ। ਗੱਲ ਸਰਕਾਰ ਦੀ ਨਾਕਾਮੀ ਦੀ ਹੈ। ਵੱਡੀਆਂ ਵੱਡੀਆਂ ਮਸ਼ਹੂਰੀਆਂ ਕਰਨ ਨਾਲ ਮਾਡਲ ਨਹੀਂ ਬਣਿਆ ਕਰਦੇ। ਹਸਪਤਾਲਾਂ ਵਿੱਚ ਡਾਕਟਰ ਨੀ ਤੇ ਨਾਂ ਹੀ ਦਵਾਈਆਂ। ਫੇਰ ਸਰਕਾਰੇ ਕਿਸ ਲਈ ਅਖਬਾਰਾਂ ਵਿੱਚ ਵੱਡੀਆਂ ਵੱਡੀਆਂ ਇਸ਼ਤਿਹਾਰਾਂ ਲਗਵਾਈਆਂ?
ਗੱਲ ਪੰਜਾਬ ਦੀ ਹੈ ਅਤੇ ਇਸ ਨਾਲ ਜੁੜੇ ਮੁੱਦਿਆਂ ਦੀ ਹੈ ।ਗੱਲ ਸਰਕਾਰ ਦੀ ਨਾਕਾਮੀ ਦੀ ਹੈ ।
ਵੱਡੀਆਂ ਵੱਡੀਆਂ ਮਸ਼ਹੂਰੀਆਂ ਕਰਨ ਨਾਲ ਮਾਡਲ ਨਹੀਂ ਬਣਿਆ ਕਰਦੇ ।ਹਸਪਤਾਲਾਂ ਵਿੱਚ ਡਾਕਟਰ ਨੀ ਅਤੇ ਨਾਂ ਹੀ ਦਵਾਈਆਂ ।ਫੇਰ ਸਰਕਾਰੇ ਕਿਸ ਲਈ ਅਖਬਾਰਾਂ ਵਿੱਚ ਵੱਡੀਆਂ ਵੱਡੀਆਂ ਇਸ਼ਤਿਹਾਰਾਂ ਲਗਵਾਈਆਂ ?
ਹੁਣ ਜੇਕਰ ਹੋ ਸਕੇ ਤਾਂ @BhagwantMann ਜੀ… pic.twitter.com/r20F29wLtA
— Amarinder Singh Raja Warring (@RajaBrar_INC) August 6, 2023
ਹੁਣ ਜੇ ਹੋ ਸਕੇ ਤਾਂ ਭਗਵੰਤ ਮਾਨ ਜੀ ਜਲਦ ਤੋਂ ਜਲਦ ਹੈਪੇਟਾਇਟਸ ਸੀ ਤੇ ਆਈ ਫਲੂ ਦੀਆਂ ਦਵਾਈਆਂ ਦਾ ਇੰਤਜ਼ਾਮ ਕਰੋ ਤੇ ਦਿਖਾਵੇ ਲਈ ਕੂਚੀ ਮਾਰਕੇ ਮੁਹੱਲਾ ਕਲਿਨਕ ਬਣਾਉਣ ਦੀ ਥਾਂ ਪਹਿਲਾਂ ਡਾਕਟਰਾਂ ਦੀ ਭਰਤੀ ਕਰੋ। ਦਰਅਸਲ ਹੜ੍ਹਾਂ ਮਗਰੋਂ ਪੰਜਾਬ ਵਿੱਚ ਆਈ ਫਲੂ, ਹੈਪੇਟਾਇਟਸ ਸੀ ਤੇ ਡੇਂਗੂ ਦੇ ਕੇਸ ਵਧਣ ਲੱਗੇ ਹਨ। ਇਸ ਦੌਰਾਨ ਮੀਡੀਆ ਵਿੱਚ ਰਿਪੋਰਟਾਂ ਸਾਹਮਣੇ ਆਈਆਂ ਹਨ ਕਿ ਸਰਕਾਰੀ ਹਸਪਤਾਲਾਂ ਅੰਦਰ ਦਵਾਈਆਂ ਤੇ ਡਾਕਟਰਾਂ ਦੀ ਘਾਟ ਹੈ। ਇਸ ਲਈ ਰਾਜਾ ਵੜਿੰਗ ਨੇ ਸੀਐਮ ਭਗਵੰਤ ਮਾਨ ਨੂੰ ਕਿਹਾ ਹੈ ਕਿ ਜਲਦ ਤੋਂ ਜਲਦ ਹੈਪੇਟਾਇਟਸ ਸੀ ਤੇ ਆਈ ਫਲੂ ਦੀਆਂ ਦਵਾਈਆਂ ਦਾ ਇੰਤਜ਼ਾਮ ਕੀਤਾ ਜਾਏ।
Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.