ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸੁਰੱਖਿਆ ਵਿਭਾਗ ਵਿੱਚ ਠੇਕੇ ’ਤੇ ਸੁਰੱਖਿਆ ਗਾਰਡ ਵਜੋਂ ਤਾਇਨਾਤ ਇੱਕ ਮੁਲਾਜ਼ਮ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਬਰਖ਼ਾਸਤ ਕਰ ਦਿੱਤਾ ਗਿਆ ਹੈ। ਰੁਪਿੰਦਰ ਸਿੰਘ ਨਾਂ ਦੇ ਇਸ ਮੁਲਾਜ਼ਮ ’ਤੇ ਆਪਣੇ ਪੁੱਤਰ ਸਮੇਤ ਦੋ ਵਿਅਕਤੀਆਂ ਦੇ ਨਾਂ ’ਤੇ ਜਾਅਲੀ ਹਾਜ਼ਰੀ ਲਾ ਕੇ ਤਨਖਾਹ ਲੈਣ ਦਾ ਦੋਸ਼ ਹੈ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਬਣਾਈ ਤਿੰਨ ਮੈਂਬਰੀ ਕਮੇਟੀ ਦੀ ਜਾਂਚ ਵਿੱਚ ਰੁਪਿੰਦਰ ਸਿੰਘ ’ਤੇ ਲੱਗੇ ਦੋਸ਼ ਸਾਬਤ ਹੋਏ ਹਨ। ਮੁਲਜ਼ਮ ਰੁਪਿੰਦਰ ਸਿੰਘ ਦੋ ਵਿਅਕਤੀਆਂ ਤੋਂ ਜਾਅਲੀ ਹਾਜ਼ਰੀ ਲਗਾ ਕੇ ਤਨਖਾਹ ਲੈ ਰਿਹਾ ਸੀ, ਜਿਨ੍ਹਾਂ ਵਿੱਚੋਂ ਇੱਕ ਮੁਲਾਜ਼ਮ ਦਾ ਆਪਣਾ ਲੜਕਾ ਗੁਰਪ੍ਰੀਤ ਸਿੰਘ ਹੈ। ਜੋ ਕਿ 2017 ਤੋਂ ਨਿਊਜ਼ੀਲੈਂਡ ‘ਚ ਰਹਿ ਰਿਹਾ ਹੈ, ਪਰ ਫਰਜ਼ੀ ਹਾਜ਼ਰੀ ਦੇ ਕੇ ਉਸ ਨੂੰ 2015 ਤੋਂ 2021 ਤੱਕ ਦੀ ਤਨਖਾਹ ਲਈ ਸਕਿਓਰਿਟੀ ਸਟਾਫ ਦਾ ਠੇਕਾ ਮੁਲਾਜ਼ਮ ਦਿਖਾਇਆ ਗਿਆ।ਪੁੱਛਗਿੱਛ ਦੌਰਾਨ ਰੁਪਿੰਦਰ ਸਿੰਘ ਨੇ ਦੋਸ਼ ਕਬੂਲ ਕਰ ਲਏ। ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ/ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।