ਹੁਸ਼ਿਆਰਪੁਰ: ਇਕ ਵਾਰ ਤਾਂ ਸੁਣਨ ‘ਚ ਤਾਂ ਜ਼ਰੂਰ ਅਜੀਬ ਜਿਹਾ ਲੱਗਦਾ ਹੈ ਕਿ ਦੇਸ਼ ਪ੍ਰਧਾਨ ਮੰਤਰੀ ਖਿਲਾਫ਼ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਜਾਵੇ। ਪਰ ਇਹ ਮਾਮਾ ਸੱਚ ਹੈ। ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਵਿੱਚ ਪੀਐਮ ਮੋਦੀ ਖਿਲਾਫ਼ ਸ਼ਿਕਾਇਤ ਕੀਤੀ ਗਈ ਹੈ। ਬਕਾਇਦਾ ਸੋਸ਼ਲਿਸਟ ਪਾਰਟੀ ਆਫ ਇੰਡੀਆ ਦਾ 7 ਮੈਂਬਰੀ ਵਫ਼ਦ ਓਮ ਸਿੰਘ ਸਟਿਆਣਾ ਤੇ ਸਾਬਕਾ ਕੌਮੀ ਮੀਤ ਪ੍ਰਧਾਨ ਬਲਵੰਤ ਸਿੰਘ ਖੇੜਾ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਕਪਤਾਨ ਸਰਤਾਜ ਸਿੰਘ ਚਾਹਲ ਨੂੰ ਮਿਲਿਆ। ਇਨ੍ਹਾਂ ਆਗੂਆਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਵਿਚਾਰਾਂ ਦੀ ਆਜ਼ਾਦੀ ਦੇ ਪ੍ਰਗਟਾਵੇ ਦੀ ਅਤੇ ਨੈਤਿਕ ਕਦਰਾਂ ਕੀਮਤਾਂ ਦੀ ਉਲੰਘਣਾ ਕੀਤੀ ਗਈ ਹੈ।
ਕਸੂਤਾ ਫਸਿਆ ਸਾਬਕਾ Minister ਦਾ ਮੁੰਡਾ,Hotel ‘ਚ ਕੀਤਾ ਕਾਂਡ?| D5 Channel Punjabi | Udayveer Singh Randhawa
ਇਸ ਵਫ਼ਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਤਿੰਨ ਸਫ਼ਿਆਂ ਦੀ ਸ਼ਿਕਾਇਤ ਦਰਜ ਕਰਵਾਈ ਹੈ। ਇਸ ਵਿੱਚ ਵਫ਼ਦ ਨੇ ਧਾਰਾ 153 (ਏ),153 (ਬੀ), 295 (ਏ), 505 (2) ਅਤੇ ਸੈਕਸ਼ਨ 123 (3ਏ) ਅਤੇ 125 ਭਾਰਤ ਦੇ ਲੋਕ ਪ੍ਰਤੀਨਿਧ ਕਾਨੂੰਨ ਤਹਿਤ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਹੈ।
ਸਾਬਕਾ ਮੰਤਰੀ ‘ਤੇ ਵੱਡੀ ਕਾਰਵਾਈ ! ਪੂਰਾ ਇਲਾਕਾ ਸੀਲ | D5 Channel Punjabi | Bharat Bhushan Ashu | Ed Raids
ਉਨ੍ਹਾਂ ਵੱਲੋਂ ਧਰਮ ਨੂੰ ਸਿਆਸਤ ਨਾਲ ਮਿਲਾ ਕੇ ਕਰਨਾਟਕ ਦੀਆਂ ਚੋਣਾਂ ਵਿਚ ਵੱਡੀਆਂ ਰੈਲੀਆਂ ਵਿਚ ਵੋਟਰਾਂ ਨੂੰ ਈਵੀਐੱਮ ਮਸ਼ੀਨ ਦਾ ਬਟਨ ਦਬਾਉਣ ਸਮੇਂ ਜੈ ਬਜਰੰਗ ਬਲੀ ਦਾ ਨਾਅਰਾ ਲਗਾਉਣ ਦੀ ਅਪੀਲ ਕੀਤੀ ਸੀ। ਇਸ ਸਬੰਧੀ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਦਾ ਵੀਡੀਓ ਰਿਕਾਰਡਿੰਗ ਕਲਿੱਪ ਵੀ ਨਾਲ ਨੱਥੀ ਕੀਤਾ ਹੈ।
Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.
