ਪਰਾਲੀ ਸਾੜਨ ਵਾਲੇ ਕਿਸਾਨ ਨੇ FIR ਦੇ ਡਰੋਂ ਕੀਤੀ ਖੁਦਕੁਸ਼ੀ ⋆ D5 News


ਪਰਾਲੀ ਸਾੜਨ ਦੇ ਮਾਮਲੇ ‘ਚ ਬਠਿੰਡਾ ਕੋਠਾਗੁਰੂ ‘ਚ ਇਕ ਕਿਸਾਨ ਨੇ ਖੁਦਕੁਸ਼ੀ ਕਰ ਲਈ। 35 ਸਾਲਾ ਗੁਰਦੀਪ ਸਿੰਘ ਨੇ ਐਫਆਈਆਰ ਦੇ ਡਰੋਂ ਖੁਦਕੁਸ਼ੀ ਕਰ ਲਈ ਹੈ। ਫਿਲਹਾਲ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਕਦਮ ਤੋਂ ਬਾਅਦ ਪਰਿਵਾਰ ‘ਚ ਮਾਂ, ਪਤਨੀ ਅਤੇ 6 ਸਾਲ ਦੀ ਬੇਟੀ ਬੇਸਹਾਰਾ ਹੋ ਗਈ ਹੈ।ਮ੍ਰਿਤਕ ਗੁਰਦੀਪ ਸਿੰਘ ਕੋਲ 6 ਏਕੜ ਜ਼ਮੀਨ ਸੀ। ਜਿਸ ‘ਤੇ ਉਹ ਖੇਤੀ ਕਰਕੇ ਆਪਣਾ ਗੁਜ਼ਾਰਾ ਚਲਾ ਰਿਹਾ ਸੀ। ਝੋਨੇ ਦੀ ਕਟਾਈ ਤੋਂ ਬਾਅਦ, ਉਸਨੇ ਪਰਾਲੀ ਨੂੰ ਹਟਾਉਣ ਲਈ ਅੱਗ ਦਾ ਸਹਾਰਾ ਲਿਆ। ਜਦੋਂ ਗੁਰਦੀਪ ਆਪਣੇ ਖੇਤਾਂ ਨੂੰ ਅੱਗ ਲਗਾ ਰਿਹਾ ਸੀ ਤਾਂ ਪੁਲਿਸ ਨੇ ਛਾਪਾ ਮਾਰ ਦਿੱਤਾ। ਉਸ ਸਮੇਂ ਤਾਂ ਗੁਰਦੀਪ ਭੱਜ ਗਿਆ ਪਰ ਬਾਅਦ ਵਿੱਚ ਉਸ ਨੇ ਖੁਦਕੁਸ਼ੀ ਕਰ ਲਈ।
ਪੰਜਾਬ ਪੁਲਿਸ ਪਰਾਲੀ ਸਾੜਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰ ਰਹੀ ਹੈ। ਬਾਕੀਆਂ ਵਾਂਗ ਗੁਰਦੀਪ ਖ਼ਿਲਾਫ਼ ਵੀ ਐਫਆਈਆਰ ਦਰਜ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਐਫਆਈਆਰ ਦਾ ਡਰ ਗੁਰਦੀਪ ਨੂੰ ਪ੍ਰੇਸ਼ਾਨ ਕਰਨ ਲੱਗਾ ਅਤੇ ਉਸ ਨੇ ਖੁਦਕੁਸ਼ੀ ਦਾ ਕਦਮ ਚੁੱਕ ਲਿਆ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Leave a Reply

Your email address will not be published. Required fields are marked *