ਪਟਿਆਲਾ: 10,000 ਤੋਂ ਵੱਧ ਟਰਾਮਾਡੋਲ ਦੀਆਂ ਗੋਲੀਆਂ ਸਮੇਤ ਮਹਿਲਾ ਗ੍ਰਿਫ਼ਤਾਰ ਅਨਾਜ ਮੰਡੀ, ਪਟਿਆਲਾ ਦੀ ਪੁਲਿਸ ਨੇ ਗੋਲੀਆਂ ਦਾ ਕਾਰੋਬਾਰ ਕਰਨ ਵਾਲੀ ਔਰਤ ਨੂੰ ਗ੍ਰਿਫ਼ਤਾਰ ਕਰਕੇ 10,300 ਨਜਾਇਜ਼ ਗੋਲੀਆਂ ਬਰਾਮਦ ਕੀਤੀਆਂ ਹਨ। ਕਿ ਸ੍ਰੀ ਹਰਵੀਰ ਸਿੰਘ ਅਟਵਾਲ ਪੀ.ਪੀ.ਐਸ., ਕਪਤਾਨ ਪੁਲਿਸ, ਇਨਵੈਸਟੀਗੇਸ਼ਨ, ਪਟਿਆਲਾ, ਸ੍ਰੀ ਜ਼ਸਵਿੰਦਰ ਸਿੰਘ ਟਿਵਾਣਾ, ਉਪ ਕਪਤਾਨ ਪੁਲਿਸ, ਸਿਟੀ-2 ਪਟਿਆਲਾ, ਇੰਸਪੈਕਟਰ ਅਮਨਦੀਪ ਸਿੰਘ, ਮੁੱਖ ਅਫਸਰ, ਥਾਣਾ ਅਨਾਜ ਮੰਡੀ, ਪਟਿਆਲਾ ਦੀ ਅਗਵਾਈ ਹੇਠ ਸਮੱਗਲਰਾਂ ਖਿਲਾਫ ਵਿੱਢੀ ਗਈ ਮੁਹਿੰਮ ਨੂੰ ਸਫਲਤਾ ਮਿਲੀ। ਜਦੋਂ 21-11-2022 ਨੂੰ ਮਨਜੀਤ ਕੌਰ ਉਰਫ਼ ਬਲਜੀਤ ਕੌਰ ਪਤਨੀ ਬਾਰੂ ਸਿੰਘ ਵਾਸੀ ਪਿੰਡ ਆਕੜ, ਜ਼ਿਲ੍ਹਾ ਪਟਿਆਲਾ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ 10,300 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਸ੍ਰੀ ਵਰੁਣ ਸਰਮਾ ਨੇ ਹੋਰ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 21-11-2022 ਨੂੰ ਏ.ਐਸ.ਆਈ. ਜਸਪਾਲ ਸਿੰਘ ਸਮੇਤ ਪੁਲਿਸ ਪਾਰਟੀ ਪਿੰਡ ਚਲਾਲਾ ਗੇਟ ਪਟਿਆਲਾ ਵਿਖੇ ਮੌਜੂਦ ਸੀ ਤਾਂ ਉਥੇ ਇੱਕ ਔਰਤ ਹੱਥ ਵਿੱਚ ਪਲਾਸਟਿਕ ਦਾ ਬੈਗ ਫੜੀ ਖੜ੍ਹੀ ਸੀ, ਜਿਸ ਨੇ ਪੁਲਿਸ ਪਾਰਟੀ ਨੂੰ ਵੇਖ ਕੇ ਪਲਾਸਟਿਕ ਦਾ ਬੈਗ ਗੇਟ ਦੇ ਪਿੱਛੇ ਸੁੱਟ ਦਿੱਤਾ | ਕਾਬੂ ਕਰਕੇ ਤਲਾਸ਼ੀ ਲੈਣ ‘ਤੇ ਇਸ ਪਾਸਿਓਂ 10,300 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ, ਜਿਨ੍ਹਾਂ ਨੂੰ ਪੁਲਿਸ ਨੇ ਕਬਜ਼ੇ ‘ਚ ਲੈ ਕੇ ਮੁਕੱਦਮਾ ਨੰਬਰ 173 ਮਿਤੀ 21.11.2022 ਮਿਤੀ 22/61/85 ਐਨ.ਡੀ.ਪੀ.ਐਸ ਐਕਟ ਥਾਣਾ ਅਨਾਜ ਮੰਡੀ ਵਿਖੇ ਦਰਜ ਕੀਤਾ ਗਿਆ | ਪਟਿਆਲਾ ਅਤੇ ਦੋਸਾਨ ਮਨਜੀਤ ਕੌਰ ਉਰਫ਼ ਬਲਜੀਤ ਕੌਰ ਪਤਨੀ ਬਾਰੂ ਸਿੰਘ ਵਾਸੀ ਪਿੰਡ ਆਕੜ ਜ਼ਿਲ੍ਹਾ ਪਟਿਆਲਾ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜੋ ਕਿ ਦੋਸਾਨ ਦੇ ਪੈਸਿਆਂ ਦੇ ਲਾਲਚ ‘ਚ ਗੋਲੀਆਂ ਦੀ ਸਪਲਾਈ ਦਾ ਕੰਮ ਕਰ ਰਹੀ ਹੈ | . ਨਸੀਲਾ ਗੋਲੀਆਂ ਵੇਚਣ ਦੇ ਧੰਦੇ ਵਿੱਚ ਹੋਰ ਕੌਣ-ਕੌਣ ਸ਼ਾਮਲ ਹੈ, ਇਸ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ ਅਤੇ ਹੋਰ ਮਾਮਲੇ ਵੀ ਕਾਬੂ ਕੀਤੇ ਜਾਣਗੇ।