ਪਟਿਆਲਾ ਭਾਜਪਾ ਆਗੂ ਨੇ ਧਮਕੀਆਂ ਮਿਲਣ ਦਾ ਕੀਤਾ ਦਾਅਵਾ ਪਟਿਆਲਾ ਤੋਂ ਭਾਜਪਾ ਆਗੂ ਵਰੁਣ ਜਿੰਦਲ ਨੂੰ ਵਿਦੇਸ਼ੀ ਨੰਬਰਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਵਰੁਣ ਜਿੰਦਲ ਨੇ ਸਬਜ਼ੀ ਮੰਡੀ ਥਾਣੇ ਵਿੱਚ ਲਿਖਤੀ ਸ਼ਿਕਾਇਤ ਵੀ ਦਰਜ ਕਰਵਾਈ ਹੈ। ਉਸ ਨੇ ਧਮਕੀ ਭਰੀਆਂ ਕਾਲਾਂ ਦੇ ਸਾਰੇ ਨੰਬਰ ਅਤੇ ਰਿਕਾਰਡਿੰਗ ਵੀ ਪੁਲਿਸ ਨੂੰ ਸੌਂਪ ਦਿੱਤੀ ਹੈ। ਇਸ ਮਾਮਲੇ ਵਿੱਚ ਭਾਜਪਾ ਆਗੂ ਵਰੁਣ ਜਿੰਦਲ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਦੋ ਮਹੀਨਿਆਂ ਤੋਂ ਵੱਖ-ਵੱਖ ਨੰਬਰਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਟਸਐਪ ਕਾਲਾਂ ਦੌਰਾਨ ਇਹ ਲੋਕ ਗਰੁੱਪਾਂ ਵਿੱਚ ਗੱਲਬਾਤ ਕਰਦੇ ਹਨ ਅਤੇ ਸਿੱਧੀਆਂ ਧਮਕੀਆਂ ਦਿੰਦੇ ਹਨ। ਵੀਡੀਓ