ਪਟਿਆਲਾ ਤੋਂ ਦਿੱਲੀ ਏਅਰਪੋਰਟ PRTC ਬੱਸ ਦੀ ਬੁਕਿੰਗ 835 ਰੁਪਏ ਵਿੱਚ ਆਨਲਾਈਨ



ਪਟਿਆਲਾ ਤੋਂ ਦਿੱਲੀ ਏਅਰਪੋਰਟ PRTC ਬੱਸ ਦੀ ਬੁਕਿੰਗ ਰੁਪਏ ਵਿੱਚ। ਪਟਿਆਲਾ, 10 ਜੂਨ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਕੀਤੇ ਗਏ ਐਲਾਨ ਦੇ ਨਾਲ ਹੀ ਦੋ ਸੁਪਰ ਲਗਜ਼ਰੀ ਵੋਲਵੋ ਬੱਸਾਂ ਵੀ 15 ਜੂਨ ਨੂੰ ਪਟਿਆਲਾ ਤੋਂ ਨਵੀਂ ਦਿੱਲੀ ਏਅਰਪੋਰਟ ਲਈ ਰਵਾਨਾ ਹੋਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀ.ਆਰ.ਟੀ.ਸੀ. ਦੀ ਮੈਨੇਜਿੰਗ ਡਾਇਰੈਕਟਰ ਪੂਨਮਦੀਪ ਕੌਰ ਨੇ ਦੱਸਿਆ ਕਿ ਇਸ ਬੱਸ ਦਾ ਕਿਰਾਇਆ 835 ਰੁਪਏ ਹੋਵੇਗਾ ਅਤੇ ਇਸ ਦੀ ਬੁਕਿੰਗ ਆਨਲਾਈਨ ਕੀਤੀ ਜਾਵੇਗੀ। ਐਮ.ਡੀ.ਪੀ.ਆਰ.ਟੀ.ਸੀ. ਪਹਿਲੀ ਬੱਸ 15 ਜੂਨ ਨੂੰ 12.40 ਵਜੇ ਪਟਿਆਲਾ ਬੱਸ ਸਟੈਂਡ ਤੋਂ ਰਵਾਨਾ ਹੋਵੇਗੀ ਅਤੇ ਸ਼ਾਮ 6.40 ਵਜੇ ਨਵੀਂ ਦਿੱਲੀ ਹਵਾਈ ਅੱਡੇ ‘ਤੇ ਪਹੁੰਚੇਗੀ ਅਤੇ 01.30 ਵਜੇ ਵਾਪਸ ਪਟਿਆਲਾ ਆਵੇਗੀ। ਪੂਨਮਦੀਪ ਕੌਰ ਨੇ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਦੂਜੀ ਬੱਸ ਪਟਿਆਲਾ ਤੋਂ ਸ਼ਾਮ 4.00 ਵਜੇ ਰਵਾਨਾ ਹੋਵੇਗੀ ਅਤੇ ਰਾਤ 10.00 ਵਜੇ ਨਵੀਂ ਦਿੱਲੀ ਹਵਾਈ ਅੱਡੇ ‘ਤੇ ਪਹੁੰਚੇਗੀ ਅਤੇ ਇਹ ਬੱਸ ਉੱਥੋਂ ਸਵੇਰੇ 06.00 ਵਜੇ ਹਵਾਈ ਅੱਡੇ ਤੋਂ ਵਾਪਿਸ ਆਉਣ ਲਈ ਰਵਾਨਾ ਹੋਵੇਗੀ। ਪੂਨਮਦੀਪ ਕੌਰ ਨੇ ਦੱਸਿਆ ਕਿ ਪੀ.ਆਰ.ਟੀ.ਸੀ.(ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ) ਦੀ ਇਹ ਬੱਸਾਂ PepsuOnline.com ਵੈੱਬਸਾਈਟ ਤੋਂ ਆਸਾਨੀ ਨਾਲ ਬੁੱਕ ਕਰਵਾਈਆਂ ਜਾ ਸਕਦੀਆਂ ਹਨ, ਜਿੱਥੇ ਇਨ੍ਹਾਂ ਬੱਸਾਂ ਦੇ ਆਉਣ ਅਤੇ ਜਾਣ ਦਾ ਸਮਾਂ-ਸਾਰਣੀ ਵੀ ਉਪਲਬਧ ਹੋਵੇਗੀ। ਐਮ.ਡੀ.ਉਨ੍ਹਾਂ ਕਿਹਾ ਕਿ ਇਸ ਨਾਲ ਹਵਾਈ ਅੱਡੇ ‘ਤੇ ਜਾਣ ਵਾਲੇ ਪ੍ਰਵਾਸੀ ਭਾਰਤੀਆਂ ਅਤੇ ਪਟਿਆਲਾ ਜ਼ਿਲ੍ਹੇ ਦੇ ਵਸਨੀਕਾਂ ਸਮੇਤ ਹੋਰਨਾਂ ਜ਼ਿਲ੍ਹਿਆਂ ਦੇ ਯਾਤਰੀਆਂ ਨੂੰ ਵੱਡੀ ਰਾਹਤ ਮਿਲੀ ਹੈ। ਇਸ ਦੇ ਨਾਲ ਹੀ ਇਹ ਸਹੂਲਤ ਵਿਦੇਸ਼ਾਂ ਤੋਂ ਪੰਜਾਬ ਆਉਣ ਵਾਲੇ ਵੱਡੀ ਗਿਣਤੀ ਪ੍ਰਵਾਸੀ ਭਾਰਤੀਆਂ ਲਈ ਵਰਦਾਨ ਸਾਬਤ ਹੋਵੇਗੀ ਕਿਉਂਕਿ ਉਹ ਵਿਦੇਸ਼ਾਂ ਤੋਂ ਆਪਣੀਆਂ ਬੱਸਾਂ ਦੀਆਂ ਟਿਕਟਾਂ ਬੁੱਕ ਕਰਵਾ ਸਕਣਗੇ।

Leave a Reply

Your email address will not be published. Required fields are marked *