ਪਟਿਆਲਾ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਵਿਧਾਇਕ ਬਿਕਰਮਜੀਤ ਸਿੰਘ ਮਜੀਠੀਆ ਪਟਿਆਲਾ ਜੇਲ੍ਹ ਤੋਂ ਬਾਹਰ ਆ ਗਏ ਹਨ। ਪਾਰਟੀ ਵਰਕਰਾਂ ਦਾ ਵੱਡਾ ਇਕੱਠ ਮਜੀਠੀਆ ਦੇ ਸਵਾਗਤ ਲਈ ਖੜ੍ਹਾ ਸੀ। ਬਿਕਰਮ ਮਜੀਠੀਆ ਦੇ ਬਾਹਰ ਹੋਣ ‘ਤੇ ਪਾਰਟੀ ਵਰਕਰਾਂ ਨੇ ਫੁੱਲਾਂ ਦੀ ਵਰਖਾ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਕਿਹਾ ਕਿ ਜਿੱਤ ਹਮੇਸ਼ਾ ਸੱਚ ਦੀ ਹੁੰਦੀ ਹੈ। ਇਹ ਮੇਰੇ ਖਿਲਾਫ ਇੱਕ ਸਾਜਿਸ਼ ਸੀ ਜੋ ਦਸੰਬਰ 2021 ਤੋਂ ਰਚੀ ਜਾ ਰਹੀ ਸੀ, ਮਜੀਠੀਆ ਨੂੰ ਜੇਲ੍ਹ ‘ਚੋਂ ਲੈਣ ਪਹੁੰਚੇ ਵੱਡੇ ਵੱਡੇ ਲੀਡਰ! ਦੇਖੋ! ਸਿੱਧੀ ਤਸਵੀਰ ਵਰਕਰਾਂ ਦਾ ਇਕੱਠ! ਜਿਸ ਮੁੱਖ ਮੰਤਰੀ ਨੇ ਮੇਰੇ ਖਿਲਾਫ ਸਾਜਿਸ਼ ਰਚੀ ਸੀ, ਉਹ ਹੁਣ ਕਿਤੇ ਨਹੀਂ ਲੱਭ ਰਿਹਾ। ਬਿਕਰਮ ਮਜੀਠੀਆ ਆਪਣੇ ਪਰਿਵਾਰ ਨੂੰ ਯਾਦ ਕਰਕੇ ਭਾਵੁਕ ਹੋਏ। ਬਿਕਰਮ ਮਜੀਠੀਆ ਨੇ ਕਿਹਾ ਕਿ ਉਹ ਕਰੀਬ 9 ਮਹੀਨਿਆਂ ਬਾਅਦ ਆਪਣੇ ਬੱਚੇ ਨੂੰ ਮਿਲਣਗੇ। ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਨ ਅਤੇ ਉਨ੍ਹਾਂ ਦੇ ਵਿਆਹ ਦੀ ਵਧਾਈ ਦਿੱਤੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਵੀ ਕੀਤੀ। ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ/ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।