ਪਟਿਆਲਾ ਵਿੱਚ ਆਈਜ਼ੈੱਕ ਸਪੋਰਟਸ ਦੀ ਦੁਕਾਨ ਵਿੱਚ ਅੱਗ ਲੱਗਣ ਦੀ ਖਬਰ ਬਲਜੀਤ ਕਲੋਨੀ, ਚੌਰਾ ਰੋਡ, ਪਟਿਆਲਾ ਵਿੱਚ ਬਣੇ ਸਪੋਰਟਸ ਸ਼ੋਅਰੂਮ ਵਿੱਚ ਸਵੇਰੇ ਤੜਕੇ ਅੱਗ ਲੱਗ ਗਈ। ਪਤਾ ਲੱਗਦੇ ਹੀ ਗੁਆਂਢੀਆਂ ਨੇ ਤੁਰੰਤ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਤੇਜ਼ੀ ਨਾਲ ਅੱਗ ‘ਤੇ ਕਾਬੂ ਪਾਇਆ ਪਰ ਉਦੋਂ ਤੱਕ ਸ਼ੋਅਰੂਮ ‘ਚ ਪਿਆ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਸੀ।