ਨੰਨਾ ਨੈਸ਼ਨਲ-ਨੰਨਾ ਨਰਸਾਂ-ਆਓ ਪੰਜ ਸਾਲ ਕੰਮ ਕਰੀਏ-ਆਸਾਨ ਪੈਸੇ ਭਾਰ-ਨੈਸ਼ਨਲ ਪਾਰਟੀ ਆਕਲੈਂਡ (ਹਰਜਿੰਦਰ ਸਿੰਘ ਬਸਿਆਲਾ):-ਨੈਸ਼ਨਲ ਪਾਰਟੀ ਨੇ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਆਪਣੀਆਂ ਸਕੀਮਾਂ ਦਾ ਡੱਬਾ ਖੋਲ੍ਹਣਾ ਸ਼ੁਰੂ ਕਰ ਦਿੱਤਾ ਹੈ। ਹੁਣ ਸਿਹਤ ਨੀਤੀ ਨੇ ਐਲਾਨ ਕੀਤਾ ਹੈ ਕਿ ਜੇਕਰ ਨੈਸ਼ਨਲ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ ਪੰਜ ਸਾਲ ਕੰਮ ਕਰਨ ਵਾਲੀਆਂ ਨਵੀਆਂ ਨਰਸਾਂ ਨੂੰ ਵਿਦਿਆਰਥੀ ਕਰਜ਼ੇ ਦੀ ਅਦਾਇਗੀ ਕਰਨ ਲਈ 4500 ਡਾਲਰ ਪ੍ਰਤੀ ਸਾਲ ਦਿੱਤੇ ਜਾਣਗੇ। ਸ਼ਰਤ ਇਹ ਹੋਵੇਗੀ ਕਿ ਉਨ੍ਹਾਂ ਨੂੰ ਪੰਜ ਸਾਲ ਕੰਮ ਕਰਨਾ ਪਵੇਗਾ। ਜ਼ਹਿਰੀਲੀ ਗੈਸ ਲੀਕ ਮਾਮਲੇ ‘ਚ ਸਰਕਾਰ ਦੀ ਕਾਰਵਾਈ, ਪੀੜਤ ਪਰਿਵਾਰਾਂ ਨੂੰ ਮਿਲੇਗਾ ਮੁਆਵਜ਼ਾ! D5 Channel Punjabi ਇੰਨਾ ਹੀ ਨਹੀਂ ਵਿਦੇਸ਼ਾਂ ਤੋਂ ਨਰਸਾਂ ਨੂੰ ਇੱਥੇ ਮੌਕੇ ਲੱਭਣ ਲਈ ਜੌਬ ਸਰਚ ਵੀਜ਼ਾ ਵੀ ਮਿਲੇਗਾ। ਇਸਦੇ ਲਈ ਕਿਸੇ ਨੌਕਰੀ ਦੀ ਪੇਸ਼ਕਸ਼ ਦੀ ਲੋੜ ਨਹੀਂ ਹੋਵੇਗੀ। ਜੇ ਨਵੀਆਂ ਨਰਸਾਂ ਪੰਜ ਸਾਲਾਂ ਲਈ ਕੰਮ ਕਰਦੀਆਂ ਹਨ, ਤਾਂ ਉਹਨਾਂ ਨੂੰ ਕੁੱਲ $22,500 ਲਈ, ਪੰਜ ਲਈ ਪ੍ਰਤੀ ਹਫ਼ਤੇ $87 ਤੱਕ ਦਾ ਲਾਭ ਹੋਵੇਗਾ। ਇਸ ਨੀਤੀ ਦੇ ਲਾਗੂ ਹੋਣ ਤੋਂ ਬਾਅਦ ਜਿਹੜੀਆਂ ਨਰਸਾਂ ਤਿੰਨ ਸਾਲ ਪਹਿਲਾਂ ਵੀ ਕੰਮ ਸ਼ੁਰੂ ਕਰ ਚੁੱਕੀਆਂ ਹਨ, ਜੇਕਰ ਉਹ ਦੋ ਸਾਲ ਹੋਰ ਕੰਮ ਕਰਦੀਆਂ ਹਨ ਤਾਂ ਉਨ੍ਹਾਂ ਨੂੰ ਵੀ ਇਸ ਸਕੀਮ ਦਾ ਲਾਭ ਮਿਲੇਗਾ। ਵਿਦੇਸ਼ਾਂ ਤੋਂ ਆਉਣ ਵਾਲੀਆਂ 1000 ਨਰਸਾਂ ਨੂੰ ਰੀਲੋਕੇਸ਼ਨ ਸੈੱਟਅੱਪ ਲਾਗਤ ਲਈ 10,000 ਡਾਲਰ ਵੀ ਦਿੱਤੇ ਜਾਣਗੇ। ਨਿਊਜ਼ੀਲੈਂਡ ਵਿੱਚ ਕਰੀਬ 4000 ਹੋਰ ਨਰਸਾਂ ਦੀ ਲੋੜ ਹੈ। ਨਵਜੋਤ ਸਿੱਧੂ ਨੇ ਪ੍ਰਕਾਸ਼ ਬਾਦਲ ਦੀ ਦੱਸੀ ਕਮਾਲ ਦੀ ਕਹਾਣੀ, ਦੋਸਤ ਦੀ ਬੇਇਜ਼ਤੀ ਦਾ ਕੀ ਦਿੱਤਾ ਜਵਾਬ? ਨਰਸਾਂ ਕਿੱਥੇ ਉੱਡ ਗਈਆਂ: ਅੰਕੜੇ ਦੱਸਦੇ ਹਨ ਕਿ ਅਗਸਤ ਤੋਂ ਲੈ ਕੇ ਹੁਣ ਤੱਕ ਆਸਟ੍ਰੇਲੀਆ ਵਿੱਚ ਨਿਊਜ਼ੀਲੈਂਡ ਦੀਆਂ 4951 ਨਰਸਾਂ ਰਜਿਸਟਰਡ ਹੋਈਆਂ ਹਨ। ਆਸਟ੍ਰੇਲੀਆ ਵਿੱਚ ਕੰਮ ਕਰਨ ਲਈ ਕੀਵੀ ਨਰਸਾਂ ਨੂੰ ਆਸਟ੍ਰੇਲੀਅਨ ਹੈਲਥ ਪ੍ਰੈਕਟੀਸ਼ਨਰ ਰੈਗੂਲੇਸ਼ਨ ਏਜੰਸੀ ਨਾਲ ਰਜਿਸਟਰਡ ਹੋਣਾ ਲਾਜ਼ਮੀ ਹੈ। ਮੈਲਬੌਰਨ ਵਿੱਚ ਨਰਸਾਂ ਪ੍ਰਤੀ ਹਫ਼ਤੇ $3500 ਤੋਂ $8000 ਤੱਕ ਕਮਾ ਰਹੀਆਂ ਹਨ। ਆਧਾਰ ਇਹ ਹੈ ਕਿ ਤੁਹਾਡੇ ਕੋਲ ਕਿੰਨਾ ਅਨੁਭਵ ਹੈ, ਤੁਸੀਂ ਕਿਸ ਵਿੱਚ ਮੁਹਾਰਤ ਰੱਖਦੇ ਹੋ ਅਤੇ ਤੁਸੀਂ ਕਿੰਨੀ ਦੇਰ ਤੱਕ ਨੌਕਰੀ ਕਰਦੇ ਹੋ। ਇਸ ਸਮੇਂ ਨਿਊਜ਼ੀਲੈਂਡ ਵਿੱਚ ਲਗਭਗ 65,000 ਨਰਸਾਂ ਕੰਮ ਕਰ ਰਹੀਆਂ ਹਨ। ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ/ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।
